ਹਰਜੋਤ ਬੈਂਸ ਨੇ ਬੇਲਾ ਰਾਮਗੜ੍ਹ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਦਿੱਤੀਆ ਹਦਾਇਤਾਂ
* ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਸਹੂਲਤ ਲਈ ਚੱਲ ਰਹੇ ਕੰਮਾਂ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਜਾਵੇ-ਹਰਜੋਤ ਬੈਂਸ
ਨੰਗਲ , 28 ਅਗਸਤ (ਬਾਬੂਸ਼ਾਹੀ)- ਹਰਜੋਤ ਸਿੰਘ ਬੈਂਸ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਹੜ੍ਹਾਂ ਵਰਗੇ ਹਾਲਾਤ ਨਾਲ ਪ੍ਰਭਾਵਿਤ ਖੇਤਰਾਂ ਵਿਚ ਹਾਲਾਤ ਤੇਜੀ ਨਾਲ ਸੁਧਰ ਰਹੇ ਹਨ, ਜਲਦੀ ਹਾਲਾਤ ਆਮ ਵਰਗੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਦੀ ਸੁਰੱਖਿਆਂ ਲਈ ਡੰਗੇ ਲਗਾਉਣ ਅਤੇ ਸੁਚਾਰੂ ਆਵਾਜਾਈ, ਸੜਕਾਂ ਦੀ ਤੁਰੰਤ ਮੁਰੰਮਤ ਹੋਵੇਗੀ।
ਬੀਤੇ ਦਿਨ ਨੰਗਲ ਇਲਾਕੇ ਦੇ ਪਿੰਡ ਬੇਲਾ ਰਾਮਗੜ੍ਹ (ਪੱਤੀ ਜੀਵਨ ਸਿੰਘ) ਦਾ ਦੌਰਾ ਕਰਕੇ ਪ੍ਰਭਾਵਿਤ ਖੇਤਰ ਦਾ ਜਾਇਜਾ ਲੈਣ ਅਤੇ ਸਥਾਨਕ ਵਸਨੀਕਾ ਨਾਲ ਗੱਲਬਾਤ ਕਰਨ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਰਸਾਤ ਅਤੇ ਸਤਲੁਜ ਦਰਿਆ ਤੋ ਵੱਧ ਮਾਤਰਾ ਵਿਚ ਪਾਣੀ ਛੱਡਣ ਤੇ ਹੋਰ ਨਦੀ ਨਾਲਿਆਂ ਵਿੱਚ ਬਰਸਾਤ ਦਾ ਪਾਣੀ ਆਉਣ ਕਾਰਨ ਸਾਡਾ ਇਲਾਕਾ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ,
ਅਸੀ ਜਿਲ੍ਹਾਂ ਪ੍ਰਸਾਸ਼ਨ, ਆਪਣੇ ਵਰਕਰਾ, ਫੋਜ ਦੇ ਜਵਾਨਾ,ਐਨ.ਡੀ.ਆਰ.ਐਫ ਦੀਆਂ ਟੀਮਾ ਤੇ ਸਮਾਜ ਸੇਵੀ ਸੰਗਠਨਾ ਦੇ ਸਹਿਯੋਗ ਨਾਲ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਦਿਨ ਰਾਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਹਾਲਾਤ ਤੇਜੀ ਨਾਲ ਸੁਧਰ ਰਹੇ ਹਨ, ਮੌਸਮ ਵਿਭਾਗ ਵੱਲੋਂ ਵੀ ਭਵਿੱਖ ਬਾਰੇ ਚੰਗੀ ਪੇਸ਼ਨਗੋਈ ਕੀਤੀ ਗਈ ਹੈ, ਇਸ ਲਈ ਹੁਣ ਜਲਦੀ ਹੀ ਲੀਹ ਤੋ ਲੱਥੀ ਜਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਲਈ ਸਾਰੇ ਵਿਭਾਗ ਦਿਨ ਰਾਤ ਮਿਹਨਤ ਕਰ ਰਹੇ ਹਨ।
ਲੋਕ ਘਰਾਂ ਵਿੱਚ ਪਰਤ ਕੇ ਸੁੱਖ ਦਾ ਸਾਹ ਲੈ ਰਹੇ ਹਨ, ਨਿਰਵਿਘਨ ਬਿਜਲੀ, ਜਲ ਸਪਲਾਈ ਦੀ ਸਹੂਲਤ ਹਰ ਖੇਤਰ ਵਿਚ ਬਹਾਲ ਕਰਵਾ ਦਿੱਤੀ ਹੈ। ਸੜਕਾਂ ਦੀ ਮੁਰੰਮਤ ਅਤੇ ਡੰਗੇ ਲਗਾਉਣ ਦਾ ਕੰਮ ਸੁਰੂ ਹੋ ਗਿਆ ਹੈ। ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦਾ ਜੀਵਨ ਆਮ ਵਰਗਾ ਹੋ ਗਿਆ ਹੈ। ਹਾਲਾਤ ਤੇਜੀ ਨਾਲ ਸੁਧਰ ਰਹੇ ਹਨ, ਲੋਕਾਂ ਲਈ ਰਾਹਤ ਵਾਲੀ ਸੂਚਨਾ ਇਹ ਹੈ ਕਿ ਸਰਕਾਰ ਵੱਲੋਂ ਇਸ ਲਈ ਪੂਰੀ ਮਿਹਨਤ, ਲਗਨ ਨਾਲ ਕੰਮ ਸੁਰੂ ਕਰਵਾਏ ਗਏ ਹਨ।
ਸਮਾਜ ਸੇਵੀ ਸੰਗਠਨਾਂ ਦੀ ਵੀ ਮੁਹੱਤਵਪੂਰਨ ਭੂਮਿਕਾ ਰਹੀ ਹੈ, ਪ੍ਰਸਾਸ਼ਨ ਨਾਲ ਸਾਡੇ ਵਰਕਰਾ ਨੇ ਵੀ ਮੋਢਾ ਜੋੜ ਦੇ ਕੰਮ ਕੀਤਾ ਹੈ। ਲੋੜਵੰਦਾਂ ਲਈ ਰਸਦ ਤੇ ਪਸ਼ੂਆ ਲਈ ਚਾਰਾ ਪਹੁੰਚਾਉਣ ਲਈ ਅਸੀ ਪੂਰੀ ਮਿਹਨਤ ਨਾਲ ਲੱਗੇ ਰਹੇ ਹਾਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਬੇਲਾ ਰਾਮਗੜ੍ਹ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਅਤੇ ਹੋਰ ਪ੍ਰਭਾਵਿਤ ਖੇਤਰਾਂ ਵਿਚ ਆਉਣ ਜਾਣ ਦੇ ਮਾਰਗ ਜੋੜੇ ਜਾ ਰਹੇ ਹਨ। ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਲੋਕਾਂ ਨੂੰ ਜਲਦੀ ਹੋਰ ਰਾਹਤ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਹਰ ਪ੍ਰਭਾਵਿਤ ਪਿੰਡ ਵਿਚ ਕਈ ਕਈ ਵਾਰ ਦੌਰੇ ਕੀਤੇ ਹਨ ਤੇ ਲੋਕਾਂ ਦੀਆਂ ਮੁਸ਼ਕਿਲਾ ਨੂੰ ਨੇੜੇ ਤੋ ਜਾਣਿਆ ਤੇ ਹੱਲ ਕਰਵਾਇਆ ਹੈ, ਜੋ ਵੀ ਸਥਾਨਕ ਵਾਸੀਆਂ ਨੇ ਪੁੱਲ ਅਤੇ ਸੜਕਾਂ ਦੀ ਮੁਰੰਮਤ ਵਰਗੀਆਂ ਮੰਗਾਂ ਰੱਖੀਆਂ ਹਨ, ਉਨ੍ਹਾਂ ਬਾਰੇ ਸਬੰਧਿਤ ਵਿਭਾਗਾ ਨੂੰ ਹਦਾਇਤ ਕੀਤੀ ਹੈ ਕਿ ਇਨ੍ਹਾਂ ਦੇ ਤਖਮੀਨੇ ਤਿਆਰ ਕਰਕੇ ਲੋੜੀਦੀ ਕਾਰਵਾਈ ਅਮਲ ਵਿਚ ਲਿਆਦੀ ਜਾਵੇ ਤਾਂ ਜੋ ਸਰਕਾਰ ਤੋਂ ਪ੍ਰਭਾਵਿਤ ਖੇਤਰਾਂ ਤੇ ਲੋਕਾਂ ਲਈ ਤੁਰੰਤ ਰਾਹਤ ਜਾਰੀ ਕਰਵਾਈ ਜਾਵੇ।
ਇਸ ਮੌਕੇ ਪਰਮਿੰਦਰ ਸਿੰਘ, ਕੁਲਦੀਪ ਸਿੰਘ, ਸੁਖਵੀਰ ਸਿੰਘ, ਰਘੁਬੀਰ ਸਿੰਘ, ਬਲਵੀਰ ਸਿੰਘ ਪਿੰਡ ਵਾਸੀਆਂ ਤੋ ਇਲਾਵਾ ਆਪ ਆਗੂ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸੋਹਣ ਸਿੰਘ ਬੈਂਸ,ਜਸਪਾਲ ਸਿੰਘ ਢਾਹੇ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਪੱਮੂ ਢਿੱਲੋਂ, ਅੰਕੁਸ਼ ਪਾਠਕ ਹਾਜ਼ਰ ਸਨ।