ਪਬਲਿਕ ਫਾਰਮੈਸੀ ਵਿੱਚ ਪਿਸਤੌਲ ਦੀ ਨੋਕ ਤੇ 60,000 ਦੀ ਹੋਈ ਲੁੱਟ
ਅੰਮ੍ਰਿਤਸਰ, 20 ਸਤੰਬਰ (ਬਾਬੂਸ਼ਾਹੀ)- ਵਿੱਚ ਲਗਾਤਾਰ ਹੀ ਕਾਨੂੰਨ ਵਿਵਸਥਾ ਡਗਮਗਾਉਦੀ ਨਜਰ ਆ ਰਹੀ ਹੈ ਆਏ ਦਿਨ ਹੀ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ l ਤਾਜਾ ਮਾਮਲਾ ਅੰਮ੍ਰਿਤਸਰ ਦੇ ਵੱਲ੍ਹਾ ਬਾਈਪਾਸ ਦਾ ਹੈ ਜਿੱਥੇ ਕਿ ਪਬਲਿਕ ਫੋਰਮੈਸੀ ਦੀ ਦੁਕਾਨ ਦੇ ਉੱਪਰ ਲੁਟੇਰਿਆਂ ਵੱਲੋਂ ਪਿਸਤੋਲ ਦੀ ਨੋਕ ਦੇ ਉੱਪਰ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨਦਾਰ ਨੂੰ ਪੁਲਿਸ ਨੂੰ ਦਰਖਾਸਤ ਨਾ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ l ਜਿਸ ਦੀ ਕਿ CCTV ਵੀਡੀਓ ਵੀ ਸਾਹਮਣੇ ਆਈ ਹੈ ਇਸ ਸਬੰਧੀ ਦੁਕਾਨਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੀ ਸ਼ਾਮ ਉਹ ਦੁਕਾਨ ਦੇ ਉੱਪਰ ਬੈਠੇ ਸਨ l
ਤਾਂ ਇਸ ਦੌਰਾਨ ਤਿੰਨ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋਏ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੇ ਹੱਥ ਵਿੱਚ ਪਿਸਤੋਲ ਸੀ l ਅਤੇ ਉਨ੍ਹਾਂ ਵੱਲੋਂ ਦੁਕਾਨ ਦੇ ਵਿੱਚ ਕਰੀਬ 60 ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਅਤੇ ਪੁਲਸ ਨੂੰ ਦਰਖਾਸਤ ਨਾ ਦੇਣ ਦੀ ਧਮਕੀ ਵੀ ਦਿੱਤੀ ਗਈ ਉਨ੍ਹਾਂ ਕਿਹਾ ਕੀ ਸਾਡੀ ਦੁਕਾਨ ਬਾਈਪਾਸ ਦੇ ਉੱਪਰ ਹੈ l ਅਤੇ ਪੁਲਿਸ ਨੂੰ ਕਈ ਵਾਰ ਸੁਰੱਖਿਆ ਲਈ ਵੀ ਬੇਨਤੀ ਕਰ ਚੁੱਕੇ ਹਾਂ ਲੇਕਿਨ ਉਸ ਦਾ ਖਾਮਿਆਜ਼ਾ ਉਹਨਾਂ ਨੂੰ ਇਹ ਭੁਗਤਣਾ ਪਿਆ ਕਿ ਅੱਜ ਉਹਨਾਂ ਦੀ ਦੁਕਾਨ ਦੇ ਉੱਪਰ ਲੁੱਟ ਦੀ ਵਾਰਦਾਤ ਹੋ ਗਈ ਅਤੇ ਹੁਣ ਉਹਨਾਂ ਨੇ ਪੁਲਿਸ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਦੂਜੇ ਪਾਸੇ ਇਸ ਮਾਮਲੇ ਵਿੱਚ ਥਾਣਾ ਮਕਬੂਲਪੁਰਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਦਰਖਾਸਤ ਮਿਲੀ ਸੀ ਕੀ ਵੱਲਾ ਬਾਈਪਾਸ ਉੱਪਰ ਫਾਰਮੈਸੀ ਦੀ ਦੁਕਾਨ ਦੇ ਉੱਪਰ ਲੁੱਟ ਹੋਈ ਹੈl ਜਿਸ ਮਾਮਲੇ ਵਿੱਚ ਉਹਨਾਂ ਵੱਲੋਂ ਦਰਖਾਸਤ ਮਿਲਣ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ l ਉਨ੍ਹਾਂ ਦੱਸਿਆ ਕਿ ਕੁੱਲ ਛੇ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਨੌਜਵਾਨ ਦੁਕਾਨ ਦੇ ਅੰਦਰ ਗਏ ਸਨ ਅਤੇ ਤਿੰਨ ਨੌਜਵਾਨ ਬਾਹਰ ਮੋਟਰ ਸਾਇਕਲਾਂ ਤੇ ਬੈਠੇ ਸਨ l ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ l