ਆਰ.ਜੀ. ਆਰ ਸੈੱਲ (ਪੀ.ਏ.ਯੂ) ਲੁਧਿਆਣਾ ਵੱਲੋਂ ਫ਼ਰੀਦਕੋਟ ਵਿੱਚ ਜਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ
ਫ਼ਰੀਦਕੋਟ, 30 ਸਤੰਬਰ (ਪੰਜਾਬ ਡਾਇਰੀ)- ਆਰ.ਜੀ.ਆਰ ਸੈੱਲ ਅਤੇ ਟੀ ਐੱਨ ਸੀ ਵੱਲੋਂ ਪ੍ਰਾਣਾ ਪ੍ਰੋਜੈਕਟ ਤਹਿਤ ਜਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਜਿਸ ਵਿੱਚ ਆਰ ਜੀ ਆਰ ਦੇ ਡਾ. ਸੁਰਜੀਤ ਸਿੰਘ, ਡਾ. ਚੰਦਰ ਮੋਹਨ ਅਤੇ ਡਾ ਕੁਲਵੰਤ ਸਿੰਘ ( ਐੱਸ ਸੀ ਓ) ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਅਤੇ ਪਰਾਲੀ ਪ੍ਰਬੰਧਨ (ਸੀ.ਆਰ.ਐੱਮ) ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ | ਕੈਂਪ ਵਿੱਚ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਦੀ ਨੁਮਾਇਸ਼ ਲਗਾਈ ਗਈ। ਆਰ. ਜੀ. ਆਰ ਸੈੱਲ ਦੀ ਟੀਮ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।ਸਮਾਗਮ ਦੌਰਾਨ ਕਿਸਾਨਾਂ ਨੂੰ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਅਤੇ ਆਤਮਾ ਵੱਲੋਂ ਬਾਗ਼ਬਾਨੀ ਵਿਭਾਗ ਦੇ ਸਹਿਜੋਗ ਨਾਲ ਕਿਸਾਨ ਮੇਲੇ ਵਿੱਚ ਪਹੁੰਚੇ ਹੋਏ ਕਿਸਾਨਾਂ ਨੂੰ ਫ਼ਲਦਾਰ ਬੂਟੇ ਵੰਡੇ ਗਏ। ਇਸ ਮੌਕੇ ਉੱਪਰ ਸ. ਗੁਰਦਿੱਤ ਸਿੰਘ ਸੇਖੋਂ (ਐਮ.ਐੱਲ.ਏ, ਫ਼ਰੀਦਕੋਟ), ਡਾ.ਕਰਨਜੀਤ ਸਿੰਘ ਗਿੱਲ (ਮੁੱਖ ਖੇਤੀਬਾੜੀ ਅਫ਼ਸਰ, ਫ਼ਰੀਦਕੋਟ) ਅਤੇ ਡਾ. ਅਮਨ ਕੇਸ਼ਵ (ਡਾਇਰੈਕਟਰ ਆਤਮਾ ਪ੍ਰੋਜੈਕਟ ਫਰੀਦਕੋਟ), ਰਾਜਬੀਰ ਸਿੰਘ ( ਟੀ ਐੱਨ ਸੀ ), ਕੁਲਬੀਰ ਸਿੰਘ ਬਰਾੜ ( ਸੀਨੀਅਰ ਏਰੀਆ ਮੈਨੇਜਰ) ਨੇ ਵੀ ਮੌਕੇ ਤੇ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਦੀ ਅਪੀਲ ਕੀਤੀ। ਮੇਲੇ ਵਿੱਚ ਸ. ਗੁਰਦਿੱਤ ਸਿੰਘ ਸੇਖੋਂ (ਐਮ.ਐੱਲ.ਏ, ਫ਼ਰੀਦਕੋਟ) ਵੱਲੋਂ ਪਰਾਲੀ ਪ੍ਰਬੰਧਨ ਕਰ ਰਹੇ 15 ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਆਰ ਜੀ ਆਰ ਸੈੱਲ ਫਰੀਦਕੋਟ ਦੀ ਟੀਮ ਵੱਲੋਂ ਮੇਲੇ ਵਿੱਚ ਪਹੁੰਚੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ।