ਸੱਤ ਰੋਜ਼ਾ ਸਾਇਕਲਿੰਗ ਚੈਲੇਜ ਵਿੱਚ ਜੇਤੂਆ ਨੂੰ ਕੀਤਾ ਸਨਮਾਨਿਤ
Advertisement
ਫਰੀਦਕੋਟ, 4 ਅਕਤੂਬਰ (ਪੰਜਾਬ ਡਾਇਰੀ)- ਬਾਬਾ ਸ਼ੇਖ ਫਰੀਦ ਜੀ ਆਗਮਨ ਪੁਰਬ ਦੇ ਸਬੰਧ ਵਿੱਚ ਬਾਬਾ ਫ਼ਰੀਦ ਸਾਈਕਲ ਗਰੁੱਪ ਫਰੀਦਕੋਟ ਰੂਰਲ ਵੱਲੋਂ ਸੱਤ ਰੋਜ਼ਾ ਸਾਇਕਲਿੰਗ ਚੈਲੇਜ 150 ਕਿਲੋਮੀਟਰ ਕਰਵਾਇਆ ਗਿਆ, ਜਿਸ ਵਿੱਚ ਸਾਰੇ ਪੰਜਾਬ ਦੇ ਪੰਜਾਹ ਦੇ ਕਰੀਬ ਸਾਇਕਲਿਸਟਾ ਨੇ ਭਾਗ ਲਿਆ,
ਜਿਹਨਾ ਵਿੱਚੋ ਚੈਲੇਜ ਪੂਰਾ ਕਰ ਚੁੱਕੇ ਸਾਇਕਲਿਸਟ ਨੂੰ ਬਾਬਾ ਫ਼ਰੀਦ ਸਾਇਕਲ ਗਰੁੱਪ ਵੱਲੋ ਮੈਡਲ ਦਿੱਤੇ ਗਏ। ਇਸ ਮੌਕੇ ਸੁਖਦਰਸ਼ਨ ਸਿੰਘ ਬਰਾੜ, ਪਰਮਿੰਦਰ ਸਿੰਘ ਸਿਧੂ, ਕੁਲਦੀਪ ਸਿੰਘ, ਅੇਡਵੋਕੇਟ ਸਤਨਾਮ ਸਿੰਘ, ਰਛਪਾਲ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਖ਼ਾਲਸਾ, ਰਮਿਤ ਬਜਾਜ, ਵੰਸ਼, ਰਜਿੰਦਰ ਸਿੰਘ, ਗਿਰੀ, ਵਿਕਾਸ ਨੇ ਸਾਰਿਆਂ ਨੂੰ ਵਧਾਈ ਦਿੱਤੀ ਅੱਗੇ ਤੋ ਸਾਇਕਲਿੰਗ ਨੂੰ ਅੱਗੇ ਹੋਰ ਪ੍ਰਮੋਟ ਕਰਨ ਲਈ ਅਜਿਹੇ ਚੈਲੇਜ ਕਰਾਉਣ ਲਈ ਉਤਸ਼ਾਹਤ ਕੀਤਾ
Advertisement
ਕਿਉਂਕਿ ਸਾਇਕਲਿੰਗ ਸਰੀਰਕ ਮਾਨਸਿਕ ਬਿਮਾਰੀਆਂ ਨਾਲ ਲੜਨ ਲਈ ਅਤੇ ਤੰਦਰੁਸਤ ਸਰੀਰ ਲਈ ਬਹੁਤ ਜਰੂਰੀ ਹੈ।