*ਸੇਂਟ ਸੋਲਜਰ ਸਕੂਲ, ਜੋਤੀਸਰ ਕਲੋਨੀ ਤੋਂ ਸ਼ਮਸ਼ਾਨ ਘਾਟ ਗਊਸ਼ਾਲਾ ਰੋਡ ਤੱਕ ਗੰਦੇ ਪਾਣੀ ਦਾ ਬੁਰਾ ਹਾਲ *
*ਆਖਿਰ ਜੋਤੀਸਰ ਮੁਹੱਲਾ ਨਿਵਾਸੀ ਕਿਸ ਸਰਕਾਰੀ ਅਧਿਕਾਰੀ ਅੱਗੇ ਫਰਿਆਦ ਲੈਕੇ ਜਾਣ ਤਾਂ ਜੋ ਉਹਨਾਂ ਨੂੰ ਗੰਦਗੀ ਤੋਂ ਮੁਕਤੀ ਮਿਲ
ਸਕੇ*ਜੰਡਿਆਲਾ ਗੁਰੂ, 2 ਮਾਰਚ ( ਪਿੰਕੂ ਆਨੰਦ, ਸੰਜੀਵ ਸੂਰੀ) :- ਅੱਜ ਜੋਤੀਸਰ ਵੈਲਫੇਅਰ ਸੋਸਾਇਟੀ ਵਲੋਂ ਨਗਰ ਕੋਂਸਲ ਦਫਤਰ ਦਰਜਨਾਂ ਦੀ ਗਿਣਤੀ ਵਿਚ ਇਕੱਤਰ ਹੋਕੇ ਕਾਰਜਸਾਧਕ ਅਫਸਰ ਦੇ ਨਾਮ ਲਿਖੀ ਚਿੱਠੀ ਪ੍ਰਧਾਨ ਨਗਰ ਕੋਂਸਲ ਨੂੰ ਸੌਂਪਦੇ ਹੋਏ ਦੱਸਿਆ ਕਿ ਬੀਤੇ 4-5 ਮਹੀਨਿਆਂ ਤੋਂ ਸੀਵਰੇਜ ਦਾ ਪਾਣੀ ਸਾਡੇ ਘਰਾਂ ਵਿਚ ਆ ਰਿਹਾ ਹੈ ਅਤੇ ਸੇਂਟ ਸੋਲਜਰ ਸਕੂਲ, ਜੋਤੀਸਰ ਕਲੋਨੀ ਤੋਂ ਸ਼ਮਸ਼ਾਨ ਘਾਟ ਗਊਸ਼ਾਲਾ ਰੋਡ ਤੱਕ ਗੰਦੇ ਪਾਣੀ ਦਾ ਬੁਰਾ ਹਾਲ ਹੈ । ਜਿਸ ਬਾਬਤ ਅਸੀ ਨਗਰ ਕੋਂਸਲ ਦੇ ਅਧਿਕਾਰੀਆਂ ਦੇ ਧਿਆਨ ਵਿਚ ਵਾਰ ਵਾਰ ਲਿਆਉਂਦਾ ਹੈ ਪਰ ਹਰ ਵਾਰ ਟਾਲ ਮਟੋਲ ਕਰਦੇ ਹੋਏ ਕਿਹਾ ਜਾਂਦਾ ਹੈ ਕਿ ਇਹ ਸੀਵਰੇਜ ਬੋਰਡ ਦੇ ਅਧਿਕਾਰ ਖੇਤਰ ਵਿਚ ਹੈ ਜਦੋ ਕਿ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਅਸੀ ਜਦੋ ਇਸ ਸਬੰਧੀ ਐਕਸੀਅਨ ਸੀਵਰੇਜ ਬੋਰਡ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਲਿਖਤੀ ਤੋਰ ਤੇ ਕਿਹਾ ਕਿ ਇਹ ਮਾਮਲਾ ਨਗਰ ਕੌਂਸਲ ਅਧੀਨ ਹੈ । ਮੁਹੱਲਾ ਨਿਵਾਸੀਆਂ ਨੇ ਰੋਸ ਪ੍ਰਗਟ ਕੀਤਾ ਕਿ ਸਾਨੂੰ ਬੇਵਜਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਇਸ ਸਬੰਧੀ ਕਾਰਜਸਾਧਕ ਅਫਸਰ ਜਗਤਾਰ ਸਿੰਘ ਅਤੇ ਪ੍ਰਧਾਨ ਨਗਰ ਕੋਂਸਲ ਸੰਜੀਵ ਕੁਮਾਰ ਲਵਲੀ ਨਾਲ ਵਾਰ ਵਾਰ ਫੋਨ ਕਰਨ ਤੇ ਸੰਪਰਕ ਨਹੀਂ ਹੋ ਸਕਿਆ । ਸਰਕਾਰੀ ਅਧਿਕਾਰੀ ਗਗਨਦੀਪ ਸਿੰਘ ਐਸ ਉ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਮੇਰੇ ਕੋਲ ਵੀ ਆਇਆ ਸੀ ਔਰ ਮੈਂ ਜੋਤੀਸਰ ਮੁਹੱਲੇ ਦੇ ਮੋਹਤਬਰਾਂ ਨੂੰ ਦੱਸਿਆ ਸੀ ਕਿ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿਚ ਇਹ ਕੰਮ ਨਹੀਂ ਹੈ ਪਰ ਮੈਂ ਫਿਰ ਵੀ ਨਿੱਜੀ ਤੌਰ ਤੇ ਸੀਵਰੇਜ ਬੋਰਡ ਵਾਲਿਆਂ ਨਾਲ ਗੱਲ ਕਰਕੇ ਮਸਲੇ ਦਾ ਕੋਈ ਹੱਲ ਜਰੂਰ ਕਰਵਾ ਦਵਾਂਗਾ । ਇਸ ਸਬੰਧੀ ਸੀਵਰੇਜ ਬੋਰਡ ਦੇ ਐਸ ਡੀ ਉ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਸਬੰਧੀ ਐਕਸੀਅਨ ਸਾਹਿਬ ਵਲੋਂ ਆਏ ਲਿਖਤੀ ਆਡਰ ਪਹਿਲਾਂ ਹੀ ਅਸੀ ਜੋਤੀਸਰ ਕਲੋਨੀ ਵਾਲਿਆਂ ਨੂੰ ਦੇ ਚੁੱਕੇ ਹਾਂ ਕਿ ਇਹ ਕੰਮ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਹੈ । ਹੁਣ ਪੰਗਾ ਇਹ ਹੈ ਕਿ ਆਖਿਰ ਜੋਤੀਸਰ ਮੁਹੱਲਾ ਨਿਵਾਸੀ ਕਿਸ ਸਰਕਾਰੀ ਅਧਿਕਾਰੀ ਅੱਗੇ ਫਰਿਆਦ ਲੈਕੇ ਜਾਣ ਤਾਂ ਜੋ ਉਹਨਾਂ ਨੂੰ ਗੰਦਗੀ ਤੋਂ ਮੁਕਤੀ ਮਿਲ ਸਕੇ ।