ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਚਾਰ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਕਾਬੂ
ਜੰਡਿਆਲਾ ਗੁਰੂ, 4 ਮਾਰਚ ( ਪਿੰਕੂ ਆਨੰਦ, ਸੰਜੀਵ ਸੂਰੀ) – ਅੱਜ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵਲੋੰ ਚਲਾਈ ਗਈ ਭੈੜੇ ਅਨਸਰਾਂ ਖਿਲਾਫ ਮੁਹਿੰਮ ਤਹਿਤ ਅਤੇ ਡੀ ਐਸ ਪੀ ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਚ.ਓ ਬਲਕਾਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਭੈੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਪਿੰਡ ਫਾਟਕ ਭੰਗਵਾ ਰੋਡ ਗਹਿਰੀ ਮੰਡੀ ਤੇ ਮਜੂਦ ਮੁਖ਼ਬਰ ਦੀ ਖਾਸ ਇਤਲਾਹ ਤੇ ਸਮੀਰ ਸਿੰਘ ਪੁੱਤਰ ਬਿੱਲਾ ਵਾਸੀ ਕਲਰ ਮੁਹੱਲਾ ਗਹਿਰੀ ਮੰਡੀ, ਮੰਗਲ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਕਲੋਨੀ ਗਹਿਰੀ ਮੰਡੀ, ਬਲਰਾਜ ਸਿੰਘ ਪੁੱਤਰ ਦਰਬਾਰਾ ਸਿੰਘ ਨੇੜੇ ਪਾਣੀ ਵਾਲੀ ਟੈਂਕੀ ਗਹਿਰੀ ਮੰਡੀ,ਗੁਰਵਿੰਦਰ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਗਹਿਰੀ ਮੰਡੀ ਨਹਿਰ ਮੋੜ ਰਾਣਾ ਕਲਾ ਤੇ ਸੁਨਸ਼ਾਨ ਜਗ੍ਹਾ ਤੇ ਇੱਕਠੇ ਹੋ ਕੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਐਕਸਿਸ ਬੈਂਕ ਗਹਿਰੀ ਮੰਡੀ ਨੂੰ ਤੋੜ ਕੇ ਲੁੱਟਣ ਦੀ ਤਿਆਰੀ ਕਰ ਰਹੇ ਹਨ ਤੇ ਤਿਆਰ ਹੋ ਕੇ ਇਧਰ ਵੱਲ ਨੂੰ ਆ ਰਹੇ ਹਨ,ਜੋ ਮੁਖ਼ਬਰ ਦੀ ਇਤਲਾਹ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਖਿਲਾਫ ਧਾਰਾ 399, 402 ਆਈ.ਪੀ.ਸੀ ਦੇ ਤਹਿਤ ਥਾਣਾ ਜੰਡਿਆਲਾ ‘ਚ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਹੋਰ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।