ਬੀਕੇਯੂ ਰਾਜੇਵਾਲ ਨੂੰ ਲੱਗਾ ਵੱਡਾ ਝਟਕਾ, ਪੰਜਾਬ ਦੇ ਦੋ ਨਾਮੀ ਜਿਲਿਆਂ ਨੇ ਤੋੜਿਆ ਨਾਤਾ
ਫਰੀਦਕੋਟ ’ਤੇ ਸ੍ਰੀ ਮੁਕਤਸਰ ਸਾਹਿਬ ਦੇ ਅਹੁੱਦੇਦਾਰਾ ਨੇ ਥੋਕ ’ਚ ਦਿੱਤੇ ਅਸਤੀਫੇ
ਪੰਜਾਬ ਦੇ ਚਾਰ ਜਿਲਿਆਂ ਨੇ ਵੋਟਾਂ ਦਾ ਕੀਤਾ ਸੀ ਬਾਈਕਾਟ
ਫਰੀਦਕੋਟ, 9 ਮਾਰਚ – ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਯੁਕਤ ਸਮਾਜ ਮੋਰਚੇ ਵੱਲੋਂ ਮੈਦਾਨ ਵਿੱਚ ਉਮੀਦਵਾਰ ਉਤਾਰੇ ਜਾਣ ਤੋਂ ਖਫਾ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨਾਲ ਸਬੰਧਿਤ ਚਾਰ ਜਿਲੇ ਫਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਦੇ ਅਹੁੱਦੇਦਾਰਾਂ ਨੇ ਚੋਣਾ ਦਾ ਬਾਈਕਾਟ ਕੀਤੇ ਜਾਣ ਤੋਂ ਬਾਅਦ ਅੱਜ ਵੋਟਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾ ਹੀ ਪੰਜਾਬ ਦੇ ਦੋਂ ਨਾਮੀ ਜਿਲੇ ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਜਿਲਾ ਪ੍ਰਧਾਨ, ਬਲਾਕ ਪ੍ਰਧਾਨ ਸਮੇਤ ਇਕਾਈਆਂ ਦੇ ਅਹੁੱਦੇਦਾਰਾਂ ਨੇ ਫਰੀਦਕੋਟ ਵਿਖੇ ਵੱਡਾ ਇਕੱਠ ਕਰਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨਾਲੋ ਨਾਤਾ ਤੋੜਦੇ ਹੋਏ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਅਸਤੀਫੇ ਭੇਜਣ ਦਾ ਐਲਾਨ ਕਰ ਦਿੱਤਾ ਹੈ ਤਾਂ ਜੋ ਸਿਆਸਤ ਦੀ ਬਜਾਏ ਕਿਸਾਨੀ ਹਿੱਤਾ ਲਈ ਸੰਘਰਸ਼ ਨੂੰ ਜਾਰੀ ਰੱਖਿਆ ਜਾ ਸਕੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਿੰਦਰ ਸਿੰਘ ਲੰਭੀਢਾਬ ਨੇ ਕਿਹਾ ਕਿ ਫਰੀਦਕੋਟ ਜਿਲੇ ਅਧੀਨ ਆਉਂਦੇ ਕੋਟਕਪੂਰਾ, ਜੈਤੋਂ ਸਮੇਤ ਸਾਦਿਕ, ਗੋਲੇਵਾਲਾ, ਚਹਿਲ, ਪੱਖੀ, ਨੱਥਲਵਾਲਾ, ਕਾਬਲਵਾਲਾ, ਕਿੰਗਰੇ, ਘੁੱਦੂਵਾਲਾ, ਸੇਰ ਸਿੰਘ ਵਾਲਾ, ਸੰਗਤਪੁਰਾ, ਮਰਾੜ, ਦੀਪ ਸਿੰਘ ਵਾਲਾ, ਚੰਮੇਲੀ, ਕਿਲਾਨੌ, ਰੱਤੀਰੋੜੀ, ਹਰੀਏਵਾਲਾ, ਦਾਣਾਰੋਮਾਣਾ, ਕੰਮੇਆਣਾ, ਢਿੱਲਵਾਂ, ਸਾਧਾਂਵਾਲਾ, ਘੁਮਿਆਰਾ, ਹੱਸਣਭੱਟੀ, ਝਾੜੀਵਾਲਾ, ਪੱਖੀ ਖੁਰਦ, ਪਿੰਡੀ ਕਾਨਿਆਂਵਾਲੀ,ਕਾਉਣੀ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਪਿੰਡ ਤਰਖਾਣਵਾਲਾ, ਰੱਤਾ ਖੇੜਾ, ਢਾਣੀਆਂ ਝੋੜ, ਆਲਮਵਾਲਾ, ਡੋਹਕ ਦੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਇਕਜੁੱਟ ਹੋ ਕੇ ਬੀਕੇਯੂ ਰਾਜੇਵਾਲ ਜੱਥੇਬੰਦੀ ਨੂੰ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ’ਤੇ ਜਬਰੀ ਥੋਪੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੀਆਂ 32 ਅਤੇ ਦੇਸ ਭਰ ਦੀਆਂ 540 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਦੀ ਅਗਵਾਈ ਹੇਠ ਲੰਮਾ ਸਮਾਂ ਸੰਘਰਸ਼ ਲੜ ਕੇ ਕਾਲੇ ਕਾਨੂੰਨ ਰੱਦ ਕਰਵਾ ਕੇ ਕਿਸਾਨਾਂ ਦੀ ਇਕਜੁੱਟਤਾ ਦਾ ਸਬੂਤ ਦਿੱਤਾ ਸੀ ਪ੍ਰੰਤੂ ਬੀਕੇਯੂ ਰਾਜੇਵਾਲ ਜਥੇਬੰਦੀ ਦੇ ਸਿਆਸਤ ਵਿੱਚ ਆਉਣ ਤੋਂ ਕਿਸਾਨ ਖਫਾ ਸਨ ਇਸੇ ਕਰਕੇ ਪੰਜਾਬ ਪ੍ਰਧਾਨ ਨੂੰ ਵਾਰ ਵਾਰ ਚੋਣਾਂ ਨਾ ਲੜਨ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਉਹ ਨਹੀ ਮੰਨੇ, ਜਿਸ ਦੇ ਰੋਸ ਵਜੋਂ ਅੱਜ ਪੰਜਾਬ ਦੇ ਦੋਂ ਨਾਮੀ ਜਿਲੇ ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਜਿਲਾ ਪ੍ਰਧਾਨ, ਬਲਾਕ ਪ੍ਰਧਾਨ ਸਮੇਤ ਇਕਾਈਆਂ ਦੇ ਮੈਂਬਰਾਂ ਨੇ ਫਰੀਦਕੋਟ ਵਿਖੇ ਇਕੱਠੇ ਹੋ ਕੇ ਜੱਥੇਬੰਦੀ ਨਾਲੋ ਨਾਤਾ ਤੋੜਨ ਦਾ ਫੈਸਲਾ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਕਿਸਾਨੀ ਹਿੱਤਾ ਦੀ ਪੂਰਤੀ ਲਈ ਇੱਕ ਪੰਜਾਬ ਪੱਧਰੀ ਪਲੇਟਫਾਰਮ ਬਣਾ ਕੇ ਕਿਸਾਨਾਂ ਦੀਆਂ ਅਣਗੋਲੀਆਂ ਮੰਗਾਂ ਦੀ ਪੂਰਤੀ ਲਈ ਅਵਾਜ ਬੁਲੰਦ ਕੀਤੀ ਜਾਵੇਗੀ ਤਾਂ ਜੋ ਕਿਸਾਨ ਖੁਦਕੁਸੀਆਂ, ਫਸਲ ਦੇ ਮੁਆਵਜੇ, ਪੈਟਰੋਲ-ਡੀਜਲ, ਭਾਖੜਾ, ਐਮ.ਐਸ.ਪੀ ਆਦਿ ਵਰਗੇ ਗੰਭੀਰ ਮੁੱਦਿਆਂ ’ਤੇ ਕੇਂਦਰ ਤੇ ਸੂਬਾ ਸਰਕਾਰ ਨੂੰ ਘੇਰਿਆ ਜਾ ਸਕੇ। ਇਸ ਮੌਕੇ ਗੁਰਮੀਤ ਸਿੰਘ ਕਿਲਾ ਨੌ ਜਿਲਾ ਜਨਰਲ ਸਕੱਤਰ, ਜਸਕਰਨ ਸਿੰਘ ਜਿਲਾ ਖਜਾਨਚੀ, ਚਮਕੌਰ ਸਿੰਘ ਚੰਮੇਲੀ ਕੋਟਕਪੂਰ ਜਿਲਾ ਮੀਤ ਪ੍ਰਧਾਨ, ਬਲਜਿੰਦਰ ਸਿੰਘ ਮੀਤ ਪ੍ਰਧਾਨ, ਰਛਪਾਲ ਸਿੰਘ ਘੁੱਦੂਵਾਲਾ ਜਿਲਾ ਪ੍ਰੈਸ ਸਕੱਤਰ, ਗੁਰਚਰਨ ਸਿੰਘ ਨੱਥਲਵਾਲਾ ਬਲਾਕ ਪ੍ਰਧਾਨ, ਬੂਟਾ ਸਿੰਘ ਸੰਗਤਪੁਰਾ, ਜਨਰਲ ਸਕੱਤਰ ਬਲਾਕ ਸਾਦਿਕ, ਨਿਸ਼ਾਨ ਸਿੰਘ ਮੋਰਾਵਾਲੀ ਬਲਾਕ ਪ੍ਰਧਾਨ ਕੋਟਕਪੂਰਾ, ਗੁਰਪ੍ਰੀਤ ਸਿੰਘ ਢਿੱਲਵਾ ਬਲਾਕ ਜੈਤੋਂ ਸਮੇਤ ਗੁਰਜੰਟ ਸਿੰਘ ਆਲਮਵਾਲਾ, ਕੁਲਵੰਤ ਸਿੰਘ ਆਲਮਵਾਲਾ, ਰਾਜ ਸਿੰਘ, ਜਸਕਰਨ ਸਿੰਘ ਜਨਰਲ ਸਕੱਤਰ, ਗੁਰਜੰਟ ਸਿੰਘ ਕੋਟਲੀ, ਰੁਪਿੰਦਰ ਸਿੰਘ ਢੋਹਕ, ਗੁਰਵਿੰਦਰ ਸਿੰਘ, ਸੰਜੀਵ ਸਿੰਘ, ਬਲਜਿੰਦਰ ਸਿੰਘ, ਚੌਧਰੀ ਪਾਲ ਭਲੇਰੀਆ, ਸਵਰਨ ਸਿੰਘ, ਗੁਰਪਾਲ ਸਿੰਘ, ਜਗਜੀਤ ਸਿੰਘ ਲੱਕੜਵਾਲਾ, ਲੱਖਣਪਾਲ ਸ਼ਰਮਾ, ਨਿੱਕਾ ਸੇਖੋਂ, ਗੁਰਸੇਵਕ ਸਿੰਘ, ਧਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ ਆਦਿ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਵਿਧਾਨ ਸਭਾ ਚੋਣਾ ਲੜਨ ਤੋਂ ਖਫਾ ਅਨੇਂਕਾ ਜਿਲਿਆਂ ਦੇ ਅਹੁੱਦੇਦਾਰ ਅਤੇ ਮੈਂਬਰ ਜਥੇਬੰਦੀ ਨੂੰ ਅਲਵਿਦਾ ਕਹਿਣ ਲਈ ਤਿਆਰੀ ਖਿੱਚੀ ਬੈਠੇ ਹਨ ਅਤੇ ਪੰਜਾਬ ਦੇ ਪੰਜ ਤੋ 10 ਜਿਲੇ ਸਾਡੇ ਸੰਪਰਕ ਵਿੱਚ ਹਨ ਜੋ ਜੱਲਦ ਹੀ ਬੀਕੇਯੂ ਰਾਜੇਵਾਲ ਜੱਥੇਬੰਦੀ ਨਾਲੋ ਨਾਤਾ ਤੋੜ ਕੇ ਭਵਿੱਖ ਵਿੱਚ ਕਿਸਾਨੀ ਹੱਕਾ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ ਤਾਂ ਜੋ ਡੁੱਬਦੀ ਜਾ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ।
ਫੋਟੋ ਐਫਡੀਕੇ 1 : ਬੀਕੇਯੂ ਰਾਜੇਵਾਲ ਜਥੇਬੰਦੀ ਤੋਂ ਅਸਤੀਫਾ ਦਿੰਦੇ ਹੋਏ ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਮੇਤ ਅਹੁੱਦੇਦਾਰ।
ਫੋਟੋ ਐਫਡੀਕੇ 01 : ਬਿੰਦਰ ਸਿੰਘ ਗੋਲੇਵਾਲਾ ਤੇ ਬਿੰਦਰ ਸਿੰਘ ਲੰਭੀਢਾਬ ਸਮੇਤ ਅਹੁੱਦੇਦਾਰ।