ਆਪ ਦੀ ਸਰਕਾਰ ਬਣਾਉਣ ਚ ਸੂਬੇ ਦੇ ਐਸ ਸੀ ਵਿੰਗ ਨੇ ਨਿਭਾਈ ਅਹਿਮ ਭੂਮਿਕਾ -ਬਾਬਾ ਜਸਪਾਲ ਸਿੰਘ
ਸਾਦਿਕ 11 ਮਾਰਚ (ਪਰਦੀਪ ਚਮਕ) ਪੰਜਾਬ ਦੇ ਲੋਕ ਅਕਾਲੀ ਤੇ ਕਾਂਗਰਸੀ ਸਰਕਾਰਾਂ ਦੀਆਂ ਗਲਤ ਨੀਤੀਆ ਤੋਂ ਤੰਗ ਆ ਚੁੱਕੇ ਸਨ ਅਤੇ ਗਰੀਬ ਵਰਗ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਦੂਜੇ ਵਰਗਾਂ ਦੇ ਨਾਲ ਨਾਲ ਪੰਜਾਬ ਦੇ ਐਸ ਸੀ ਭਾਈਚਾਰ ਨੇ ਸਮੁੱਚੇ ਪੰਜਾਬ ਵਿੱਚ ਆਪ ਦੇ ਉਮੀਦਵਾਰਾਂ ਨੂੰ ਇੱਕ ਜੁੰਟ ਹੋਕੇ ਵੋਟਾਂ ਪਾਈਆ । ਇਹ ਸ਼ਬਦ ਬਾਬਾ ਜਸਪਾਲ ਸਿੰਘ ਜੁਆਇੰਟ ਸੈਕਟਰੀ ਐਸ ਸੀ ਵਿੰਗ ਪੰਜਾਬ ਨੇ ਸਾਦਿਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ । ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਤੇ ਕਾਂਗਰਸ ਸਰਕਾਰਾਂ ਨੇ ਵਾਰੀ ਵਾਰੀ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਹੈ । ਇਹਨਾਂ ਸਰਕਾਰਾਂ ਦੇ ਲੀਡਰਾਂ ਨੇ ਲੋਕਾਂ ਦਾ ਕੱਖ ਨਹੀਂ ਸਵਾਰਿਆ ਸਿਰਫ ਆਪਣੇ ਹੀ ਢਿੱਡ ਭਰੇ ਹਨ ਅਤੇ ਇਹਨਾਂ ਦੇ ਕਾਰਨਾਮੇ ਲੋਕ ਵਿਰੋਧੀ ਸਨ । ਉਹਨਾਂ ਕਿਹਾ ਕਿ ਪੰਜਾਬ ਵਿੱਚ 34 ਵਿਧਾਨ ਸਭਾ ਹਲਕੇ ਰਿਜਰਵ ਹਨ ਅਤੇ ਐਸ ਸੀ ਭਾਈਚਾਰੇ ਦੀ 33% ਤੋਂ ਵੱਧ ਵੋਟ ਹੈ ਅਤੇ ਉਹਨਾਂ ਨੇ ਪੂਰੈ ਪੰਜਾਬ ਵਿੱਚ ਚੋਣ ਪ੍ਰਚਾਰ ਕਰਕੇ ਐਸ ਸੀ ਭਾਈਚਾਰ ਨੂੰ ਲਾਮਬੰਦ ਕੀਤਾ ਅਤੇ ਐਸ ਸੀ ਭਾਈ ਚਾਰ ਨੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ । ਉਹਨਾਂ ਕਿਹਾ ਕਿ ਆਪ ਦੀ ਸਰਕਾਰ ਐਸ ਸੀ ਭਾਈਚਾਰੇ ਦੇ ਦਹਾਕਿਆ ਤੋਂ ਲਟਕਦੇ ਮੁੱਦਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇਗੀ । ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਹਰ ਸਹੂਲਤਾਂ ਨੂੰ ਲਾਗੂ ਕੀਤਾ ਜਾਵੇਗਾ । 70 ਸਾਲਾਂ ਤੋ ਮੁੱਂਢਲੀਆ ਸਹੂਲਤਾਂ ਨੂੰ ਤਰਸ ਰਹੇ ਪਿੰਡ ਤੇ ਸ਼ਹਿਰਾਂ ਦੀ ਨੁਹਾਰ ਬਦਲ ਦਿੱਤੀ ਜਾਵੇੇਗੀ । ੳਹੁਨਾਂ ਕਿਹਾ ਕਿ ਲੋਕ ਇਹਨਾਂ ਸਰਕਾਰਾਂ ਦੀਆਂ ਗਲਤ ਨੀਤੀਆ ਕਾਰਣ ਆਪ ਦੀ ਸਰਕਾਰ ਲਿਆਉਣ ਲਈ ਉਤਾਵਲੇ ਸਨ । ਬਾਬਾ ਜਸਪਾਲ ਸਿੰਘ ਨੇ ਕਿਹਾ ਕਿ ਇਸ ਵਾਰ ਲੋਕ ਅਕਾਲੀ ਕਾਂਗਰਸੀਆ ਤੋਂ ਖਹਿੜਾ ਛੁਡਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਮਨ ਬਣਾਈ ਬੈਠੇ ਸਨ । ਉਹਨਾਂ ਆਪ ਦੀ ਸਰਕਾਰ ਬਣਾਉਣ ਤੇ ਲੋਕਾਂ ਦਾ ਧੰਨਵਾਦ ਕੀਤਾ ।