ਰਾਸ਼ਟਰੀ ਟੀਕਾਕਰਨ ਦਿਵਸ ਮੌਕੇ ਬਲਾਕ ਪੱਧਰੀ ਸਮਾਗਮ ਆਯੋਜਿਤ
ਨੁੱਕੜ ਨਾਟਕ ਰਾਂਹੀ ਕੋਰੋਨਾ ਤੋਂ ਬਚਾਅ ਦਾ ਦਿੱਤਾ ਸੰਦੇਸ਼
ਫਰੀਦਕੋਟ, 16 ਮਾਰਚ – ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਅਤੇ ਜ਼ਿਲਾ ਟੀਕਾਕਰਨ ਅਫਸਰ ਡਾ.ਪਾਮਿਲ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਵੈਕਸੀਨ ਸਟੋਰ ਜੰਡ ਸਾਹਿਬ ਵਿਖੇ ਅਜ਼ਾਦੀ ਦਾ ਅਮ੍ਰਿਤ ਮਹੋਤਸਵ ਅਧੀਨ ਰਾਸ਼ਟਰੀ ਟੀਕਾਕਰਨ ਦਿਵਸ ਮੌਕੇ ਬਲਾਕ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਰਾਜੀਵ ਭੰਡਾਰੀ ਅਤੇ ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਵੱਖ-ਵੱਖ ਭਿਆਨਕ ਬਿਮਾਰੀਆਂ ਤੋਂ ਸੁਰੱਖਿਅਤ ਕਰਨ ਲਈ ਸਿਹਤ ਵਿਭਾਗ ਅਧੀਨ ਚੱਲ ਰਹੀ ਮੁਫਤ ਟੀਕਾਕਰਨ ਮੁਹਿੰਮ ਦੀ ਲੋੜ ਅਤੇ ਮਹੱਤਵ ਤੇ ਵਿਚਾਰ ਪੇਸ਼ ਕੀਤੇ।ਐਲ.ਐਚ.ਵੀ ਸੁਰਿੰਦਰ ਕੌਰ ਨੇ ਟੀਕਾਕਰਨ ਲਈ ਵਰਤੀ ਜਾਂਦੀ ਵੈਕਸੀਨ ਦੇ ਰੱਖ-ਰਖਾਵ ਅਤੇ ਲਿੰਕ ਵਰਕਰ ਦੇ ਰੋਲ ਸਬੰਧੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਸਿਹਤ ਜੀ.ਡੀ.ਏ ਦੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਰਾਂਹੀ ਕੋਰੋਨਾ ਤੋਂ ਬਚਾਅ ਦਾ ਸੰਦੇਸ਼ ਦਿੱਤਾ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਇਸ ਸਮਾਗਮ ਵਿੱਚ ਪਲਸ ਪੋਲੀਓ ਮੁਹਿੰਮ ਦੌਰਾਨ ਸ਼ਾਨਦਾਰ ਸੇਵੇਵਾਂ ਪ੍ਰਦਾਨ ਕਰਨ ਵਾਲੀ ਏ.ਐਨ.ਐਮ ਮਨਜੀਤ ਕੌਰ ਸਬ-ਸੈਂਟਰ ਪਿਪਲੀ ਅਤੇ ਦੋ ਆਸ਼ਾ ਵਰਕਰ ਵੀਰਪਾਲ ਕੌਰ ਪਿੰਡ ਪੱਖੀ ਕਲਾਂ ਅਤੇ ਆਸ਼ਾ ਵਰਕਰ ਪਰਮਜੀਤ ਕੌਰ ਪਿੰਡ ਸਾਦਿਕ ਨੂੰ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨ ਕੀਤਾ ਗਿਆ।ਡਾ.ਭੰਡਾਰੀ ਨੇ ਸਮੂਹ ਸਟਾਫ,ਪੰਚਾਇਤਾਂ,ਕਲੱਬਾਂ ਅਤੇ ਦੂਸਰੇ ਵਿਭਾਗਾਂ ਦਾ ਟੀਕਾਕਰਨ ਮੁਹਿੰਮ ‘ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਪੋਲੀਓ ਮੁਹਿੰਮ ਦੌਰਾਨ ਸ਼ਾਨਦਾਰ ਸੇਵੇਵਾਂ ਪ੍ਰਦਾਨ ਕਰਨ ਵਾਲੀ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨੂੰ ਸਨਮਾਨਿਤ ਕਰਦੇ ਹੋਏ ਸਿਹਤ ਅਧਿਕਾਰੀ।