ਵਿਸ਼ਵ ਜਲ ਦਿਵਸ ਮਨਾਇਆ ਗਿਆ
ਬਠਿੰਡਾ, 23 ਮਾਰਚ (ਅੰਗਰੇਜ਼ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਪ੍ਰਿੰਸੀਪਲ ਸ੍ਰੀ ਮਨੀ ਰਾਮ ਜੀ ਦੀ ਯੋਗ ਅਗਵਾਈ ਵਿੱਚ ,ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਅਤੇ ਸੁਰਖਿਆ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਕਰਸਰ ਥੇੜ੍ਹੀ ਵਿਖੇ ਵਿਸ਼ਵ ਜਲ ਦਿਵਸ ਮਨਾਇਆ ਗਿਆ।ਇਸ ਮੌਕੇ ਵਣ ਮੰਡਲ ਵਿਸਥਾਰ ਬਠਿੰਡਾ ਦੀ ਰੇਂਜ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵਿਸ਼ੇਸ਼ ਤੌਰ ਤੇ ਸਕੂਲ ਪੁਹੰਚੀ।ਇਸ ਟੀਮ ਵਿਚ ਸ੍ਰੀ ਮਨਪ੍ਰੀਤ ਸਿੰਘ ਰੇਂਜ ਅਫ਼ਸਰ ਸ੍ਰੀਮਤੀ ਸਿਮਰਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਸਮੂਹ ਸਕੂਲ ਦੇ ਵਿਦਿਆਰਥੀਆਂ ਨੂੰ ਸ੍ਰੀ ਮਨਪ੍ਰੀਤ ਸਿੰਘ ਨੇ ਸਾਰੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕੁਦਰਤੀ ਸਰੋਤਾਂ ਨੂੰ ਬਚਾਉਣ ਅਤੇ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਗੁਰਬਾਣੀ ਦੇ ਆਧਾਰ ਤੇ ਗੁਰੂ ਸਾਹਿਬ ਦੀ ਉਦਾਹਰਨ ਦੇ ਕਿ ਸਮਝਿਆ “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”। ਉਹਨਾਂ ਨੇ ਰੁੱਖ ਲਗਾਉਣ ਤੇ ਰੁੱਖਾਂ ਦੀ ਸੰਭਾਲ ਲਈ ਵੀ ਪ੍ਰੇਰਿਤ ਕੀਤਾ।ਸਾਰੇ ਅਧਿਆਪਕ ਸਾਹਿਬਾਨ ਨੂੰ ਵਣ ਵਿਭਾਗ ਦੇ ਕਲੰਡਰ ਸ੍ਰੀ ਮਤੀ ਸਿਮਰਜੀਤ ਕੌਰ ਨੇ ਵੰਡੇ। ਸਾਰੇ ਬੱਚਿਆਂ ਨੇ ਕੁਦਰਤੀ ਸਰੋਤਾਂ ਨੂੰ ਬਚਾਉਣ ਅਤੇ ਸਾਂਭ ਸੰਭਾਲ ਦਾ ਪ੍ਰਣ ਲਿਆ ।ਸ੍ਰੀ ਕੁਲਜੀਤ ਸਿੰਘ ਮਾਨ ਲੈਕਚਰਾਰ ਪੰਜਾਬੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਾਰਾ ਸਕੂਲ ਸਟਾਫ਼ ਸ੍ਰੀ ਰਘੁਵੀਰ ਸਿੰਘ, ਸ੍ਰੀ ਕੁਲਜੀਤ ਮਾਨ ਸ੍ਰੀ ਵਿਪਨ ਸੇਤੀਆ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਰਵਿੰਦਰ ਸਿੰਘ,ਸ੍ਰੀ ਰਮਿੰਦਰ,ਸ੍ਰੀ ਤਰਸੇਮ ਸਿੰਘ ਸ੍ਰੀ ਵਿਕਰਮਜੀਤ, ਸ੍ਰੀ ਗੁਰਲਾਲ ਸਿੰਘ, ਸ੍ਰੀ ਹਰਜਸਪਾਲ ਗਿੱਲ,ਸ੍ਰੀ ਸਰਬਜੀਤ ਲਾਲ, ਸ੍ਰੀ ਹਰਸ਼ ਦੀਪ, ਸ੍ਰੀਮਤੀ ਰੇਨੂੰ ਬਾਲਾ ਸ੍ਰੀਮਤੀ ਰਾਜਕੁਮਾਰੀ ਸ੍ਰੀਮਤੀ ਗਿੰਨੀ, ਸ੍ਰੀਮਤੀ ਸ਼ਰਨਜੀਤ, ਸ੍ਰੀਮਤੀ ਅਮਨਪ੍ਰੀਤ, ਸ੍ਰੀਮਤੀ ਸੀਮਾ ਰਾਣੀ, ਸ੍ਰੀਮਤੀ ਮਮਤਾ ਰਾਣੀ, ਸ੍ਰੀ ਮਤੀ ਵੀਰਪਾਲ ਕੌਰ,ਕੁਮਾਰੀ ਕਮਲਦੀਪ ਹਾਜ਼ਰ ਸੀ। ਇਹ ਜਾਣਕਾਰੀ ਸਕੂਲ ਮੀਡੀਆ ਇੰਚਾਰਜ ਸ੍ਰੀ ਵਿਪਨ ਸੇਤੀਆ ਨੇ ਦਿੱਤੀ।