ਮੱਛੀ ਪਾਲਣ ਅਤੇ ਸਬੰਧਤ ਕਿੱਤਿਆਂ ਲਈ 40% ਤੋਂ 60% ਅਨੁਦਾਨ ਦਾ ਪ੍ਰਬੰਧ
ਫ਼ਰੀਦਕੋਟ, 31 ਮਾਰਚ – (ਗੁਰਮੀਤ ਸਿੰਘ ਬਰਾੜ) ਮੱਛੀ ਪਾਲਣ ਅਤੇ ਇਸ ਨਾਲ ਸਬੰਧਤ ਨਵੇਂ ਕਿਤਿਆਂ ਨੂੰ ਉਤਸਾਹਿਤ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਸਕੀਮ ਲਾਗੂ ਹੋ ਚੁੱਕੀ ਹੈ।ਇਸ ਅਧੀਨ ਜਨਰਲ ਕੈਟਾਗਰੀ ਦੇ ਲਾਭਪਾਤਰੀ ਨੂੰ 40% ਅਤੇ ਔਰਤ ਐਸ ਸੀ ਲਾਭ ਪਾਤਰੀਆਂ ਨੂੰ 60% ਦੀ ਦਰ ਨਾਲ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸ੍ਰੀ ਸੁਖਵਿੰਦਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ ਫਰੀਦਕੋਟ ਨੇ ਦਿੱਤੀ। ਉਨ੍ਹਾਂ ਦੱਸਿਆਂ ਕਿ ਫਰੀਦਕੋਟ ਜਿਲੇ ਦੇ 2 ਲਾਭਪਾਤਰੀਆਂ ਨੂੰ ਮੋਟਰ ਸਾਈਕਲ ਵਿਦ ਆਈਸ ਬੋਕਸ ਦੀ ਸਬਸਿਡੀ ਰਲੀਜ ਕੀਤੀ ਗਈ। ਸਕੀਮ ਅਧੀਨ ਦਿੱਤੇ ਜਾਣ ਵਾਲੇ ਮੋਟਰ ਸਾਈਕਲ ਮੱਛੀ ਪਾਲਣ ਦਾ ਵਿਕਾਸ, ਰੋਜਗਾਰ ਦੇ ਸਾਧਨ ਵਿਕਸਿਤ ਕਰਨਾ ਮੱਛੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ ਅਤੇ ਮੱਛੀ ਨੂੰ ਘਰ-ਘਰ ਪਹੁੰਚਾਉਣ ਵਿੱਚ ਵਧਾਵਾ ਦੇਣਾ ਹੈ। ਦੋ ਮੱਛੀ/ਵਿਕਰੇਤਾਵਾਂ ਨੂੰ ਮੋਟਰ ਸਾਈਕਲ ਵਿਦ ਆਈਸ ਬੋਕਸ (ਪੀ.ਐਮ.ਐਮ ਐਸ ਵਾਈ) ਸਕੀਮ ਅਧੀਨ ਸ੍ਰੀ ਸੁਖਵਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ, ਫਰੀਦਕੋਟ ਵੱਲੋਂ ਮੱਛੀ ਪਾਲਣ ਵਿਭਾਗ ਦੇ ਸਮੂਹ ਸਟਾਫ ਦੀ ਹਾਜਰੀ ਵਿੱਚ ਰਲੀਜ਼ ਕੀਤੇ ਗਏ।