ਮਗਨਰੇਗਾ ਸਕੀਮ ਅਧੀਨ ਦਿੱਤੀ ਜਾਣ ਵਾਲੀ ਉਜਰਤਾਂ ਦੀ ਦਰ ਵਿੱਚ ਵਾਧਾ- ਸਹੋਤਾ
ਫ਼ਰੀਦਕੋਟ, 13 ਅਪ੍ਰੈਲ – (ਗੁਰਮੀਤ ਸਿੰਘ ਬਰਾੜ) ਵਿਕਾਸ ਕਮਿਸ਼ਨਰ-ਕਮ–ਕਮਿਸ਼ਨਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਮਗਨਰੇਗਾ ਸਕੀਮ ਅਧੀਨ ਦਿੱਤੀ ਜਾਣ ਵਾਲੀ ਉਜਰਤਾਂ ਦੀ ਦਰ ਜੋ ਕਿ ਪਹਿਲਾਂ 269 ਰੁਪਏ ਸੀ, ਉਸ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਰਿਵਾਇਜ਼ ਕਰਕੇ ਮਿਤੀ 01 ਅਪ੍ਰੈਲ 2022 ਤੋਂ 282 ਰੁਪਏ ਕਰ ਦਿੱਤਾ ਗਿਆ ਹੈ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਹੋਤਾ ਨੇ ਦਿੱਤੀ।