ਐੱਸ .ਐੱਮ.ਡੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਐੱਸ ਐੱਮ ਡੀ ਵਰਲਡ ਸਕੂਲ ਕੋਟ ਸੁਖੀਆ( .ਫਰੀਦਕੋਟ) ਦੇ ਵਿਦਿਆਰਥੀਆਂ ਨੇ ਫਰਵਰੀ ਵਿਚ ਵਿਦਿਆਰਥੀ ਵਿਕਾਸ ਸੁਸਾਇਟੀ ਦਿੱਲੀ ਵੱਲੋਂ ਰਾਸ਼ਟਰੀ ਲੇਖ ਲਿਖਣ ਦੀ ਕਲਾ, ਸੁੰਦਰ ਲਿਖਾਈ ਅਤੇ ਰੰਗ ਭਰਨ ਦੀ ਕਲਾ ਦੀ ਪ੍ਰਤੀਯੋਗਤਾ ਕਰਵਾਈ ਗਈ ਸੀ। ਜਿਸ ਦੇ ਨਤੀਜੇ ਸੰਸਥਾ ਵੱਲੋਂ ਹੁਣੇ ਹੀ ਘੋਸ਼ਿਤ ਕੀਤੇ ਗਏ ਹਨ।ਇਸ ਵਿਚ ਵਿਦਿਆਰਥੀਆਂ ਨੇ ਬਹੁਤ ਵਧੀਆ ਅਵਾਰਡ ਹਾਸਲ ਕੀਤੇ| ਜਿਸ ਵਿੱਚ ਸੁੰਦਰ ਲਿਖਾਈ ਨਾਲ ਸੰਬੰਧਤ ‘ਕਲਾ ਰਤਨ ਅਵਾਰਡ ‘ਕਿਰਨਦੀਪ ਕੌਰ ਜਮਾਤ ਪੰਜਵੀਂ ਏ ਅਤੇ ਅਰਸ਼ਦੀਪ ਕੌਰ ਨੌਵੀਂ ਬੀ ਨੇ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਰੰਗ ਭਰਨ ਦੀ ਕਲਾ ਨਾਲ ਸੰਬੰਧਤ ‘ਕਲਾ ਸ੍ਰੀ ਅਵਾਰਡ ‘ਗੁਰਲੀਨ ਕੌਰ ਜਮਾਤ ਤੀਸਰੀ ਬੀ ਅਤੇ ਗੁੰਜਨ ਮਹਿਤਾ ਨੌਵੀਂ ਏ ਨੇ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਸਾਹਨੀ ਨੇ ਪ੍ਰਤੀਯੋਗਤਾ ਵਿਚ ਐਵਾਰਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਉਨ੍ਹਾਂ ਨੂੰ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਐੱਸ ਐੱਮ ਡੀ ਸੰਸਥਾ ਵੱਲੋਂ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਡਾਇਰੈਕਟਰ ਰਾਜ ਥਾਪਰ ਅਤੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਪ੍ਰਤੀਯੋਗਤਾ ਵਿੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ। ਇਸ ਮੌਕੇ ਕੁ-ਆਰਡੀਨੇਟਰ ਅਮਨਪ੍ਰੀਤ ਕੌਰ ,ਜਗਦੀਪ ਕੌਰ, ਰੇਨੂਕਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ ਰਾਜ ਥਾਪਰ ਅਤੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਸੰਸਥਾ ਵੱਲੋਂ ਆਯੋਜਿਤ ਕੀਤੇ ਪ੍ਰੋਗਰਾਮ ਵਿਚ ਵਿਦਿਆਰਥੀ ਵਿਕਾਸ ਸੰਸਥਾ ਵੱਲੋਂ ਮਿਲੇ ਸੋਨੇ ਦੇ ਤਗਮੇ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕੁ-ਆਰਡੀਨੇਟਰ ਅਮਨਪ੍ਰੀਤ ਕੌਰ ,ਜਗਦੀਪ ਕੌਰ, ਰੇਨੂਕਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
अगली पोस्ट