ਮੱਛੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ ਮਿਤੀ 09 ਮਈ ਤੋ 13 ਮਈ 2022 ਤੱਕ ਲੱਗੇਗਾ
ਫ਼ਰੀਦਕੋਟ, 5 ਮਈ – ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਤ ਕਰਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪੰਜ ਦਿਨਾਂ ਮੁਫਤ ਸ਼ਾਰਟ ਟਾਈਮ ਟ੍ਰੇਨਿੰਗ ਕੈਂਪ ਮਿਤੀ 09.05.2022 ਤੋ 13.05.2022 ਤੱਕ ਲਗਾਇਆ ਜਾ ਰਿਹਾ ਹੈ।
ਇਹ ਟ੍ਰੇਨਿੰਗ ਕੈਂਪ ਸ੍ਰੀ ਸੁਖਵਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਰੀਦਕੋਟ ਦੀ ਅਗਵਾਈ ਵਿੱਚ ਲਗਾਇਆ ਜਾ ਰਿਹਾ ਹੈ। ਇਸ ਲਈ ਮਿਤੀ 09.05.2021 ਨੂੰ ਸਵੇਰੇ 10:00 ਵਜੇ ਸਰਕਾਰੀ ਮੱਛੀ ਪੂੰਗ ਫਾਰਮ,ਟਹਿਣਾ, ਨੇੜੇ ਨਵੀਂ ਜੇਲ੍ਹ ਫਰੀਦਕੋਟ ਵਿਖੇ ਅਰਜੀ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ।