ਸੀਰ ਸੁਸਾਇਟੀ ਦੇ ਗੁਰਮੀਤ ਸਿੰਘ ਸੰਧੂ ਦੁਬਾਰਾ ਪ੍ਰਧਾਨ ਬਣੇ।
ਫਰੀਦਕੋਟ, 5 ਮਈ (ਪਰਦੀਪ ਚਮਕ)- ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਹਰ ਭਰਾ ਬਣਾਉਣ ਲਈ ਵਾਤਾਵਰਨ ਬੱਚਿਆਂ ਤੇ ਪੰਛੀਆਂ ਲਈ ਪਿਛਲੇ 15 ਸਾਲਾਂ ਤੋਂ ਨਿਰਸਵਾਰਥ ਕੋਸਿਸ਼ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ) ਦੀ ਮੀਟਿੰਗ ਸ਼ਹੀਦ ਭਗਤ ਸਿੰਘ ਪਾਰਕ ਫਰੀਦਕੋਟ ਵਿਖੇ ਹੋਈ । ਸੀਰ ਸੁਸਾਇਟੀ ਵੱਲੋਂ ਸ਼ਹਿਰ ਤੇ ਆਲੇ ਦੁੁਆਲੇ ਲਗਾਏ ਜਾ ਰਹੇ ਪੌਦਿਆਂ ਸਬੰਧੀ, ਸੁੱਕੇ ਪੱਤਿਆਂ ਨੂੰ ਅੱਗ ਲਗਾਕੇ ਰੋਜਾਨਾ ਵਾਤਾਵਰਣ ਪਲੀਤ ਕਰ ਰਹੇ ਲੋਕਾਂ ਪ੍ਰਤੀ ਕੀਤੀ ਜਾਣ ਵਾਲੀ ਕਾਰਵਾਈ, ਸ਼ਹਿਰ ਵਿੱਚੋ ਨਿੱਜੀ ਲਾਲਸਾ ਕਾਰਣ ਕੱਟੇ ਜਾ ਰਹੇ ਦਰੱਖਤਾਂ ਬਾਰੇ, ਲੱਕੜ ਮਾਫੀਆ ਦੁਆਰਾ ਨਹਿਰਾਂ ਅਤੇ ਸ਼ੜਕਾਂ ਤੋਂ ਪੁੱਟੇ ਜਾ ਰਹੇ ਹਰੇ ਭਰੇ ਦਰੱਖਤਾਂ ਬਾਰੇ ਵਿਚਾਰ ਚਰਚਾ ਕੀਤੀ ਗਈ । ਵਾਤਾਵਰਣ ਮੁੱਦਿਆਂ ਤੇ ਭਵਿੱਖੀ ਰਣਨੀਤੀ ਤੋਂ ਬਾਅਦ ਸਲਾਨਾ ਚੌਣ ਸਬੰਧੀ ਮਤਾ ਪਾਇਆ ਗਿਆ । ਹਾਜਰ ਮੈਂਬਰਾਂ ਨੇ ਸਰਵਸੰਮਤੀ ਨਾਲ ਗੁਰਮੀਤ ਸਿੰਘ ਸੰਧੂ ਨੂੰ ਦੁਬਾਰਾ ਸੰਸਥਾ ਦਾ ਪ੍ਰਧਾਨ ਚੁਣ ਲਿਆ ਗਿਆ । ਇਸ ਮੌਕੇ ਗੋਲਡੀ ਪੁਰਬਾ ਨੇ ਕਿਹਾ ਕਿ ਗੁਰਮੀਤ ਸਿੰਘ ਸੰਧੂ ਦੁਆਰਾ ਵਾਤਾਵਰਣ ਲਈ ਰੋਜਾਨਾ ਸੇਵਾ ਕੀਤੀ ਜਾ ਰਹੀ ਹੈ । ਵਾਤਾਵਰਣ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖਦੇ ਹੋਏ ਉਸ ਨੂੰ ਦੁਬਾਰਾ ਪ੍ਰਧਾਨ ਚੁਣਨਾ ਇੱਕ ਸਲਾਘਾਂਯੋਗ ਕੰਮ ਹੈ । ਇਸ ਮੌਕੇ ਗੁਰਮੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਹੁਣ ਦੁਬਾਰਾ ਪ੍ਰਧਾਨ ਬਣਕੇ ਵਾਤਾਵਰਣ ਲਈ ਹੋਰ ਵੀ ਸੇਵਾਭਾਵਨਾ ਨਾਲ ਕੰਮ ਕਰੇਗਾ । ਗੁਰਮੀਤ ਸਿੰਘ ਸੰਧੂ ਨੇ ਸਭ ਸੀਰ ਮੈਂਬਰਾਂ ਦਾ ਦੁਬਾਰਾ ਪ੍ਰਧਾਨ ਚੁਣਨ ਤੇ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਪੁਰਾਣੀ ਟੀਮ ਹੀ ਦੁਬਾਰਾ ਚੁਣੀ ਗਈ । ਸੀਰ ਕਾਰਜਕਾਰਣੀ ਵਿੱਚ ਗੋਲਡੀ ਪੁਰਬਾ ਨੂੰ ਵਾਈਸ ਚੇਅਰਮੈਨ ਤੇ ਤਰਨਜੋਤ ਸਿੰਘ ਕੋਹਲੀ ਨੂੰ ਸੋਸ਼ਲ ਮੀਡੀਆ ਚੇਅਰਮੈਨ ਲਿਆ ਗਿਆ ਬਾਕੀ ਟੀਮ ਵਿੱਚ ਸੰਦੀਪ ਅਰੋੜਾ ਚੇਅਰਮੈਨ, ਸ੍ਰ ਗੁਰਮੀਤ ਸਿੰਘ ਸੰਧੂ ਪ੍ਰਧਾਨ,ਸ੍ਰ ਹਰਜਿੰਦਰ ਸਿੰਘ ਸੰਧੂ ਉਪ ਪ੍ਰਧਾਨ,ਸ੍ਰੀ ਪ੍ਰਤੀਕ ਸੇਠੀ ਸਕੱਤਰ,ਸ੍ਰੀ ਮੋਹਿਤ ਕੁਮਾਰ ਉਪ ਸਕੱਤਰ,ਸ੍ਰ ਗੋਲਡੀ ਪੁਰਬਾ ਚੈਅਰਮੈਨ,ਸ੍ਰੀ ਲੱਕੀ ਚੋਪੜਾ ਕੈਸ਼ੀਅਰ,ਸ੍ਰ ਗਗਨਦੀਪ ਸਿੰਘ ਬੇਦੀ ਸਹਾਇਕ ਕੈਸ਼ੀਅਰ,ਸ੍ਰ ਪ੍ਰਦੀਪ ਚਮਕ ਪ੍ਰੈਸ ਸਕੱਤਰ,ਸ੍ਰੀ ਨਵਦੀਪ ਗਰਗ ਪੀ.ਆਰ.ਓ,ਸ੍ਰੀ ਭੁਵੇਸ਼ ਕੁਮਾਰ ਅਤੇ ਸ੍ਰ ਤਰਨਜੋਤ ਸਿੰਘ ਕੋਹਲੀ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਦੀਆਂ ਜਿੰਮੇਵਾਰੀਆਂ ਸੌੰਪੀਆਂ ਗਈਆਂ।ਸ੍ਰ ਮਾਨ ਸਿੰਘ ,ਸ੍ਰ ਗੁਰਦਰਸ਼ਨ ਸਿੰਘ ਲੂੰਬਾ ਅਤੇ ਮਾਸਟਰ ਗੁਰਮੇਲ ਸਿੰਘ ਸਿੰਘ ਬਤੋਰ ਸਰਪ੍ਰਸਤ ਅਤੇ ਸ੍ਰ ਕਰਮਜੀਤ ਸਿੰਘ ,ਸ੍ਰ ਭਰਪੂਰ ਸਿੰਘ ,ਸ੍ਰ ਰਾਜ ਸਿੰਘ ,ਸ੍ਰੀ ਕੇਵਲ ਕ੍ਰਿਸ਼ਨ ਕਟਾਰੀਆ,ਸ੍ਰ ਬਲਤੇਜ ਸਿੰਘ ਧਾਲੀਵਾਲ ਬਤੌਰ ਸਲਾਹਕਾਰ ਸੇਵਾਵਾਂ ਨਿਭਾਉਣਗੇ।