Big News- ਪੰਜਾਬ ਨੂੰ GST ਦੇ 15000 ਕਰੋੜ ਮਿਲਣਗੇ ਜਾਂ ਨਹੀਂ ਇਸ ਤੇ ਫ਼ਿਲਹਾਲ ਸਸਪੈਂਸ ਬਰਕਰਾਰ
ਚੰਡੀਗੜ੍ਹ, 29 ਜੂਨ – (ਪੰਜਾਬ ਡਾਇਰੀ) ਆਨਲਾਈਨ ਗੇਮਿੰਗ, ਬੈਟਿੰਗ, ਕੈਸੀਨੋ, ਘੋੜਿਆਂ ਦੀ ਦੌੜ, ਇਹ ਸਭ ਸੱਟੇਬਾਜ਼ੀ ਵਿਚ ਆਉਂਦੇ ਨੇ ਤੇ ਇਨ੍ਹਾਂ ‘ਤੇ 28 ਫੀਸਦ ਜੀਐਸਟੀ ਲਾਉਣ ਦੇ ਮੁਦੇ ‘ਤੇ 15 ਦਿਨਾਂ ਬਾਅਦ ਫੈਸਲਾ ਲਿਆ ਜਾਵੇਗਾ। 1,000 ਰੁਪਏ ਪ੍ਰਤੀ ਦਿਨ ਤੋਂ ਘੱਟ ਕੀਮਤ ਵਾਲੇ ਹੋਟਲਾਂ ਦੇ ਕਮਰਿਆਂ ‘ਤੇ 12 ਫੀਸਦੀ ਦੀ ਦਰ ਨਾਲ ਟੈਕਸ ਲੱਗੇਗਾ। ਫਿਲਹਾਲ ਇਸ ‘ਤੇ ਕੋਈ ਟੈਕਸ ਨਹੀਂ ਲਗਾਇਆ ਜਾਂਦਾ ਹੈ। ਨਾਲ ਹੀ, ਹਸਪਤਾਲ ਵਿੱਚ ਦਾਖਲ ਮਰੀਜ਼ਾਂ ਲਈ 5,000 ਰੁਪਏ ਤੋਂ ਵੱਧ ਕਿਰਾਏ ਵਾਲੇ ਕਮਰੇ (ਆਈਸੀਯੂ ਨੂੰ ਛੱਡ ਕੇ) 5% ਜੀਐਸਟੀ ਲਗੇਗਾ।
ਪੈਟਰੋਲ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਉਣ ਦੇ ਮੁੱਦੇ ‘ਤੇ ਕੋਈ ਚਰਚਾ ਨਹੀਂ ਹੋਈ। ਇਹ ਵੀ ਸਾਫ਼ ਕਰ ਦਿੱਤਾ ਗਿਆ ਕਿ ਪੈਟਰੋਲ ਡੀਜ਼ਲ ਜੀਐਸਟੀ ਦੇ ਦਾਇਰੇ ਵਿੱਚ ਨਹੀਂ ਆਵੇਗਾ।