Breaking- ਸਫ਼ਾਈ ਕਰਮਚਾਰੀਆਂ ਨੇ ਘੰਟਾ ਘਰ ਚੌਕ ‘ਤੇ ਕੀਤਾ ਚੱਕਾ ਜਾਮ
ਲੁਧਿਆਣਾ, 4 ਜੁਲਾਈ – (ਪੰਜਾਬ ਡਾਇਰੀ) ਨਗਰ ਨਿਗਮ ਦੇ ਕੱਚੇ ਸਫ਼ਾਈ ਕਰਮਚਾਰੀ ਨੇ ਲੁਧਿਆਣਾ ਦੇ ਘੰਟਾ ਘਰ ਚੌਕ ਉਤੇ ਜਾਮ ਲਗਾ ਕੇ ਜ਼ਬਦਰਸਤ ਨਾਅਰੇਬਾਜ਼ੀ ਕੀਤੀ। ਲਗਾਤਾਰ ਨਗਰ ਨਿਗਮ ਦੇ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ 26 ਤਾਰੀਕ ਤੋਂ ਸਰਕਾਰ ਦੇ ਖਿਲਾਫ ਧਰਨੇ ਉਤੇ ਬੈਠੇ ਹਨ।
ਵਿਜੈ ਦਾਨਵ ਅਕਾਲੀ ਦਲ ਦੇ ਨੇਤਾ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਮੈਂਬਰ ਨੇ ਕਿਹਾ ਕਿ ਅੱਜ ਤੋਂ ਸਫਾਈ ਕਰਮਚਾਰੀ ਯੂਨੀਅਨ ਲੁਧਿਆਣਾ ਦੀ ਸੂਬਾ ਪੱਧਰੀ ਮੀਟਿੰਗ ਹੋਵੇਗੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਮੈਂਬਰ ਵਿਜੇ ਦਾਨਵ ਨੇ ਵੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਕਰਮਚਾਰੀਆਂ ਨੂੰ ਪੱਕਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਫ਼ਾਈ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਲਦ ਪੱਕਾ ਕੀਤਾ ਜਾਵੇ।