Big News- ਨੌਜਵਾਨ ਦਾ ਕਿਰਚਾਂ ਮਾਰ ਕੇ ਕੀਤਾ ਕਤਲ
ਗੁਰਦਾਸਪੁਰ, 8 ਜੁਲਾਈ – (ਪੰਜਾਬ ਡਾਇਰੀ) ਬਟਾਲਾ ਦੇ ਮੁਹਲਾ ਯੋਗੀਆਂ ਨਜ਼ਦੀਕ ਭੰਡਾਰੀ ਮੁਹਲਾ ਵਿੱਚ ਦੇਰ ਸ਼ਾਮ ਕਰੀਬ 8 ਵਜੇ ਨੌਜਵਾਨ ਰੋਹਿਤ ਦਾ ਕੁਝ ਨੌਜਵਾਨਾਂ ਵਲੋਂ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਭੈਣ ਅਨੂੰ ਅਤੇ ਦੋਸਤ ਬੰਟੀ ਨੇ ਦੱਸਿਆ ਕਿ ਮ੍ਰਿਤਕ ਰੋਹਿਤ ਘਰ ਦੇ ਗੁਜ਼ਾਰੇ ਲਈ ਮਜ਼ਦੂਰੀ ਦੇ ਨਾਲ ਨਾਲ ਆਟੋ ਚਲਾਉਣ ਦਾ ਕੰਮ ਵੀ ਕਰਦਾ ਸੀ। ਆਪਣੇ ਰੋਜ਼ਮਰਾ ਦੇ ਕੰਮ ਤੋਂ ਰੋਹਿਤ 8 ਵਜੇ ਦੇ ਕਰੀਬ ਵਾਪਿਸ ਆਇਆ ਅਤੇ ਬਹੁਤ ਖੁਸ਼ ਸੀ ਅਤੇ ਸਭ ਨੂੰ ਮਿਲਦੇ ਹੋਏ ਰੋਟੀ ਬਣਾਉਣ ਲਈ ਕਹਿ ਕੇ ਬਾਹਰ ਨਿਕਲ ਗਿਆ।
ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਰੋਹਿਤ ਦੇ ਕਤਲ ਦੀ ਸੂਚਨਾ ਮਿਲ ਗਈ ਦੋਸਤ ਬੰਟੀ ਵਲੋਂ ਕੁਝ ਨੌਜਵਾਨਾਂ ਦੇ ਇਸ ਕਤਲ ਵਿੱਚ ਸ਼ਾਮਿਲ ਹੋਣ ਦਾ ਸ਼ੱਕ ਵੀ ਜ਼ਾਹਰ ਕੀਤਾ ਗਿਆ ਹੈ ਜਦਕਿ ਪਰਿਵਾਰਿਕ ਮੈਂਬਰਾਂ ਅਤੇ ਦੋਸਤ ਬੰਟੀ ਵਲੋਂ ਦੱਸਿਆ ਗਿਆ ਕਿ ਮ੍ਰਿਤਕ ਹਮੇਸ਼ਾ ਆਪਣੇ ਕੰਮ ਵਿਚ ਹੀ ਖੁਸ਼ ਰਹਿੰਦਾ ਸੀ ਅਤੇ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਸੀ ਪੀੜਤਾਂ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।