ਭਾਈ ਕਿਸ਼ਨ ਸਿੰਘ ਸ.ਸੀ.ਸੈ. ਸਮਾਰਟ ਸਕੂਲ ਸੰਧਵਾਂ (ਫਰੀਦਕੋਟ) ਦੀ ਦਸਵੀਂ ਦਾ ਨਤੀਜਾ 100% ਰਿਹਾ
ਤਿੰਨੇ ਪਹਿਲੀ ਪੁਜੀਸ਼ਨ ਵਾਲੀਆਂ ਵਿਦਿਆਰਥਣਾਂ ਨੇ ਮੈਰੀਟੋਰੀਅਮ ਸਕੂਲ ਪ੍ਰੀਖਿਆ ‘ਚ ਵੀ ਸਫਲਤਾ ਪ੍ਰਾਪਤ ਕੀਤੀ
ਫਰੀਦਕੋਟ, 12 ਜੁਲਾਈ – (ਪੰਜਾਬ ਡਾਇਰੀ) ਭਾਈ ਕਿਸ਼ਨ ਸਿੰਘ ਸ.ਸੀ.ਸੈ. ਸਮਾਰਟ ਸਕੂਲ, ਸੰਧਵਾਂ(ਫਰੀਦਕੋਟ) ਦੇ ਪ੍ਰਿੰਸੀਪਲ ਸ੍ਰੀਮਤੀ ਅੰਜਨਾਂ ਕੌਸ਼ਲ ਜੀ ਨੇ ਜਾਣਕਾਰੀ ਦਿਤੀ ਕਿ ਇਸ ਸਾਲ ਵੀ ਸਕੂਲ ਦਾ ਨਤੀਜਾ 100% ਰਿਹਾ। ਉਨ੍ਹਾਂ ਇਸ ਮੌਕੋ ਕਿਹਾ ਕਿ ਇਸ ਸਫਲਤਾ ਪਿਛੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਕੜੀ ਮਿਹਨਤ ਸ਼ਾਮਲ ਹੈ। ਉਨ੍ਹਾਂ ਦੱਸਿਆਂ ਕਿ ਸਕੂਲ ਦੀ ਮੈਰਿਟ ਵਿਚ ਕਿਰਨਬਾਲਾ 650 ‘ਚੋ 587(90%) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਹਰਦੀਪ ਕੌਰ 583(89.69%) ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਅੰਜਲੀ 569 ਅੰਕ ਪ੍ਰਾਪਤ(87.53%) ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਸ੍ਰੀਮਤੀ ਅੰਜਨਾਂ ਕੌਸਲ ਜੀ ਨੇ ਇਹ ਵੀ ਜਾਣਕਾਰੀ ਦਿਤੀ ਕਿ ਤਿੰਨੇ ਹੀ ਪੁਜੀਸ਼ਨਾ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਮੈਰੀਟੋਰੀਅਮ ਸਕੂਲਾਂ ਦੇ ਐਲਾਨੇ ਨਤੀਜਿਆ ਵਿਚ ਪਹਿਲੇ ਪੜਾਅ ਤੇ ਸਫਲਤਾ ਪ੍ਰਾਪਤ ਕੀਤੀ।
ਇਸ ਸਫਲਤਾ ਤੇ ਪ੍ਰਿੰਸੀਪਲ ਮੈਡਮ ਨੇ ਸਮੂਹ ਸਟਾਫ, ਵਿਦਿਆਰਥੀਆਂ, SMC ਕਮੇਟੀ ਤੇ ਮਾਪਿਆਂ ਨੂੰ ਵਧਾਈ ਦਿਤੀ।
ਇਸ ਮੌਕੇ ਸ੍ਰੀਮਤੀ ਅੰਜਨਾਂ ਕੌਸ਼ਲ ਪ੍ਰਿੰਸੀਪਲ, ਸ੍ਰੀਮਤੀ ਕਿਰਨਜੀਤ ਕੌਰ, ਚੇਅਰਪਰਸਨ , SMC, ਸਮੂਹ SMC ਮੈਂਬਰਜ, ਜਮਾਤ ਇੰਚਾਰਜ, ਸ੍ਰੀਮਤੀ ਪੁਸਪਿੰਦਰ ਕੌਰ, ਸ੍ਰੀ ਦੀਪਕ ਸਾਇੰਸ ਮਾਸਟਰ, ਸ੍ਰੀ ਇੰਦਰਪ੍ਰੀਤ, ਮੈਡਮ ਪ੍ਰਿਯਾ, ਮੈਡਮ ਨੀਲਮ ਤੇ ਅਮਿਤਾ ਗੁਪਤਾ ਹਾਜਰ ਸਨ।