Breaking News- ਗੈਂਗਸਟਰਾਂ ਨਾਲ ਮੁਕਾਬਲਾ, ਤਿੰਨ ਗ੍ਰਿਫ਼ਤਾਰ
ਮੋਹਾਲੀ, 18 ਜੁਲਾਈ – (ਪੰਜਾਬ ਡਾਇਰੀ) ਪੰਜਾਬ ਦੀ ਐਂਟੀ ਗੈਂਗਸਟਰ ਫੋਰਸ ਨੇ ਐਤਵਾਰ ਰਾਤ ਨੂੰ ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਇਲਾਕੇ ਦੇ ਬਲਟਾਣਾ ਇਲਾਕੇ ਤੋਂ ਹੋਟਲ ਮਾਲਕ ਕੋਲ ਫਿਰੌਤੀ ਮੰਗਣ ਆਏ ਭੂਪੀ ਰਾਣਾ ਗੈਂਗ ਦੇ 3 ਗੈਂਗਸਟਰਾਂ ਨੂੰ ਐਨਕਾਊਂਟਰ ਕਰਕੇ ਗ੍ਰਿਫ਼ਤਾਰ ਕਰ ਲਿਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿਚ ਇਕ ਗੈਂਗਸਟਰ ਅਤੇ ਇਕ ਸਬ-ਇੰਸਪੈਕਟਰ ਜ਼ਖਮੀ ਹੋ ਗਏ, ਜੋ ਖਤਰੇ ਤੋਂ ਬਾਹਰ ਹਨ। ਮੁਲਜ਼ਮਾਂ ਕੋਲੋਂ ਦੋ ਦੇਸੀ ਪਿਸਤੌਲ, 10 ਕਾਰਤੂਸ ਅਤੇ ਦੋ ਖੋਲ ਬਰਾਮਦ ਕੀਤੇ ਗਏ ਹਨ। ਤਿੰਨਾਂ ਗੈਂਗਸਟਰਾਂ ਦੀ ਪਛਾਣ ਰਣਬੀਰ, ਵਿਸ਼ਾਲ ਅਤੇ ਅਸ਼ੀਸ਼ ਵਾਸੀ ਸੁਲਤਾਨਪੁਰ ਪਿੰਡ ਬਰਵਾਲਾ, ਪੰਚਕੂਲਾ ਵਜੋਂ ਹੋਈ ਹੈ। ਇਹ ਆਪ੍ਰੇਸ਼ਨ DSP ਬਿਕਰਮ ਬਰਾੜ ਦੀ ਅਗਵਾਈ ਹੇਠ ਕੀਤਾ ਗਿਆ।
ਡੀਆਈਜੀ ਰੋਪੜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭੂਪੀ ਰਾਣਾ ਗੈਂਗ ਦੇ ਗੈਂਗਸਟਰ ਅੰਕਿਤ ਰਾਣਾ ਨੇ ਬਲਟਾਣਾ ਸਥਿਤ ਹੋਟਲ ਰਿਲੈਕਸ ਇਨ ਦੇ ਮਾਲਕ ਤੋਂ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਮੰਗੀ ਰਕਮ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।