Big News- ਸਿੱਖ ਔਰਤਾਂ ਲਈ ਹੈਲਮੇਟ ਪਾਉਣ ਹੋਵੇਗਾ ਲਾਜ਼ਮੀ, ਨਹੀਂ ਤਾਂ ਹੋਵੇਗਾ ਚਲਾਨ
ਚੰਡੀਗੜ੍ਹ, 28 ਜੁਲਾਈ -(ਪੰਜਾਬ ਡਾਇਰੀ) ਚੰਡੀਗੜ੍ਹ ਵਿੱਚ ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਟਰੈਫਿਕ ਪੁਲੀਸ ਬਿਨਾਂ ਹੈਲਮੇਟ ਤੋਂ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਨੂੰ ਸਿਰਫ਼ ‘ਕੌਰ’ ਉਪਨਾਮ ਦੇਖ ਕੇ ਪਿੱਛੇ ਬੈਠਣ ਤੋਂ ਛੱਡ ਰਹੀ ਹੈ। ਇਨ੍ਹਾਂ ਤੋਂ ਇਲਾਵਾ ਬਿਨਾਂ ਹੈਲਮੇਟ ਵਾਲੀਆਂ ਹੋਰ ਔਰਤਾਂ ਦੇ ਚਲਾਨ ਕੀਤੇ ਜਾ ਰਹੇ ਹਨ। ਹੁਣ ਚੰਡੀਗੜ੍ਹ ਪ੍ਰਸ਼ਾਸਨ ਬਿਨਾਂ ਦਸਤਾਰ ਵਾਲੀ ਸਿੱਖ ਬੀਬੀਆਂ ਦਾ ਵੀ ਚਲਾਨ ਕੱਟਣ ‘ਤੇ ਵਿਚਾਰ ਕਰ ਰਿਹਾ ਹੈ। ਇਸ ਦੇ ਲਈ ਚੰਡੀਗੜ੍ਹ ਵਿੱਚ ਕੇਂਦਰੀ ਮੋਟਰ ਵਹੀਕਲ ਨਿਯਮ ਲਾਗੂ ਕੀਤਾ ਜਾ ਸਕਦਾ ਹੈ। ਪ੍ਰਸ਼ਾਸਨ ਨੇ ਰਾਜ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਇਸ ਮੁੱਦੇ ’ਤੇ ਵਿਚਾਰ ਕੀਤਾ।