Big Breaking- ਜਹਾਜ਼ ਮਿਗ-21 ਕ੍ਰੈਸ਼, ਦੋਵੇਂ ਪਾਇਲਟਾਂ ਦੀ ਮੌਤ, ਦੂਰ ਤੱਕ ਖਿਲਰਿਆ ਮਲਬਾ
ਬਾੜਮੇਰ, 29 ਜੁਲਾਈ – (ਪੰਜਾਬ ਡਾਇਰੀ) ਬਾੜਮੇਰ ਜ਼ਿਲ੍ਹੇ ਦੇ ਭੀਮਦਾ ਪਿੰਡ ਨੇੜੇ ਵੀਰਵਾਰ ਰਾਤ 9.10 ਵਜੇ ਵਾਪਰੀ ਨੂੰ ਇੱਕ ਮਿਗ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਮਿਗ ਜਹਾਜ਼ ਵਿਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਮਿਗ ਦਾ ਮਲਬਾ ਅੱਧਾ ਕਿਲੋਮੀਟਰ ਦੂਰ ਤੱਕ ਖਿੱਲਰ ਗਿਆ। ਅਚਾਨਕ ਹੋਏ ਹਾਦਸੇ ‘ਚ ਜਹਾਜ਼ ਅੱਗ ਦਾ ਗੋਲਾ ਬਣ ਗਿਆ। ਜਹਾਜ਼ ਦਾ ਮਲਬਾ ਕਰੀਬ ਇੱਕ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਸੀ। ਹਾਦਸੇ ਦੇ ਕੁਝ ਸਮੇਂ ਬਾਅਦ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਹਾਦਸੇ ਤੋਂ ਬਾਅਦ ਜਹਾਜ਼ ਦੇ ਮਲਬੇ ਨੂੰ ਅੱਗ ਲੱਗ ਰਹੀ ਹੈ। ਨੇੜੇ ਹੀ ਇੱਕ ਮੋਬਾਈਲ ਫ਼ੋਨ ਵੀ ਟੁੱਟਿਆ ਹੋਇਆ ਸੀ। ਜਿੱਥੇ ਜਹਾਜ਼ ਡਿੱਗਿਆ, ਉੱਥੇ 15 ਫੁੱਟ ਦੇ ਘੇਰੇ ਵਿੱਚ ਇੱਕ ਵੱਡਾ ਟੋਆ ਪੈ ਗਿਆ ਹੈ। 9 ਸਾਲਾਂ ਵਿੱਚ ਬਾੜਮੇਰ ਵਿੱਚ ਫੌਜੀ ਜਹਾਜ਼ ਹਾਦਸੇ ਦਾ ਇਹ ਅੱਠਵਾਂ ਮਾਮਲਾ ਹੈ।
ਹਾਦਸੇ ਤੋਂ ਪਹਿਲਾਂ ਮਿਗ-21 ਭੀਮਦਾ ਪਿੰਡ ਦੇ ਆਲੇ-ਦੁਆਲੇ ਉਡਾਣ ਭਰ ਰਿਹਾ ਸੀ ਅਤੇ ਉਡਾਣ ਬਹਾਰਾਂ ਦੇ 4-5 ਮਿੰਟਾਂ ਬਾਅਦ ਹੀ ਇਹ ਸਿੱਧਾ ਜ਼ਮੀਨ ‘ਤੇ ਡਿੱਗ ਗਿਆ। ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ ਇਸ ‘ਚ ਮਿਗ-21 ਟ੍ਰੇਨਰ ਜਹਾਜ਼ ਕਰੈਸ਼ ਹੋ ਗਿਆ। ਦੱਸਿਆ ਗਿਆ ਕਿ ਟਰੇਨਿੰਗ ਦੌਰਾਨ ਜਹਾਜ਼ ਨੇ ਉਡਾਨ ਭਰੀ ਸੀ। ਹਵਾਈ ਸੈਨਾ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।