Breaking- ਅੱਜ ਪੰਜਾਬ ’ਚ ਪ੍ਰਾਈਵੇਟ ਬੱਸਾਂ ਦੀ ਹੜਤਾਲ, ਲੋਕਾਂ ਦਾ ਬੁਰਾ ਹਾਲ
ਮਾਨਸਾ, 9 ਅਗਸਤ – (ਪੰਜਾਬ ਡਾਇਰੀ) ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਦੀ ਹੜਤਾਲ ਅੱਜ ਸਵੇਰੇ ਸ਼ੁਰੂ ਹੋ ਗਈ ਹੈ, ਜਿਸ ਤਹਿਤ ਅੱਜ ਸੂਬੇ ਦੇ ਕਿਸੇ ਵੀ ਰੂਟ ਉਤੇ ਕੋਈ ਵੀ ਪ੍ਰਾਈਵੇਟ ਬੱਸ ਅਤੇ ਮਿੰਨੀ ਬੱਸ ਨਹੀਂ ਚੱਲੇਗੀ। ਪ੍ਰਾਈਵੇਟ ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਇਹ ਹੜਤਾਲ ਕਿਸੇ ਸ਼ੌਕ ਨੂੰ ਨਹੀਂ ਕੀਤੀ, ਸਗੋਂ ਆਪਣੇ ਹਿੱਤ ਹਾਸਲ ਕਰਨ ਲਈ ਮਜਬੂਰੀਵੱਸ ਕਰਨੀ ਪਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾ ਡੀਜ਼ਲ, ਮਹਿੰਗੇ ਪਾਰਟਸ, ਚਾਸੀਆਂ, ਬਾਡੀਆਂ, ਬੀਮਾ, ਟੈਕਸ, ਮੁਫ਼ਤ ਸਫਰ, ਸਰਕਾਰੀ ਅਤੇ ਸਿਆਸੀ ਵਗਾਰਾਂ, ਅਧਿਕਾਰੀਆਂ ਕਰਮਚਾਰੀਆਂ ਦੀ ਸੇਵਾ ਨਾਲ ਨਾਲ ਹਰ ਰੋਜ਼ ਥਾਂ ਥਾਂ ਸੜਕੀ ਆਵਾਜਾਈ ਰੋਕਣ ਨੇ ਉਨ੍ਹਾਂ ਨੂੰ ਕੰਗਾਲ ਕਰ ਦਿੱਤਾ ਹੈ।