Breaking- ਪੰਜਾਬ ਸਰਕਾਰ ਦੇ ਕੀਤੇ ਦਾਅਵਿਆ ਦੀ ਖੁੱਲੀ ਪੋਲ, ਇਕ ਵਾਰ ਫਿਰ ਤਲਾਸ਼ੀ ਦੌਰਾਨ ਜੇਲ੍ਹ ਵਿਚੋਂ ਮੋਬਾਇਲ ਬਰਾਮਦ
ਫਰੀਦਕੋਟ, 19 ਅਗਸਤ – ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਜੇਲ੍ਹਾਂ ਸੁਧਾਰ ਕੀਤਾ ਜਾਵੇਗਾ ਪਰ ਸੁਧਾਰ ਕਿਤੇ ਨਜਰ ਨਹੀਂ ਆ ਰਿਹਾ। ਪਿਛਲੇ ਦਿਨਾਂ ਦੌਰਾਨ ਪੁਲਿਸ ਨੇ ਜੇਲ੍ਹਾਂ ਵਿੱਚੋਂ ਕਾਫੀ ਮੋਬਾਈਲ ਬਰਾਮਦ ਕੀਤੇ ਸਨ। ਪਰ ਅਜੇ ਵੀ ਜੇਲ੍ਹ ਵਿਚ ਬੈਠੇ ਅਪਰਾਧੀਆਂ ਦੇ ਕੋਲ ਮੋਬਾਇਲ ਫੋਨ ਕਿਸੇ ਨਾ ਕਿਸੇ ਜ਼ਰੀਏ ਪਹੁੰਚ ਰਹੇ ਹਨ। ਅੱਜ ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚੋਂ ਇੱਕ ਵਾਰ ਫਿਰ ਤਲਾਸ਼ੀ ਦੌਰਾਨ 8 ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਇਸ ਮਗਰੋਂ 7 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਜੇਲ੍ਹ ਅੰਦਰ ਬੰਦ ਕੈਦੀਆਂ ਕੋਲ ਮੋਬਾਈਲ ਫੋਨ ਜਾਂ ਨਸ਼ਾ ਕਿਸ ਤਰੀਕੇ ਨਾਲ ਪਹੁੰਚ ਰਿਹਾ ਹੈ।
ਦੱਸ ਦਈਏ ਕੇ ਇਸ ਤੋਂ ਕੁਝ ਦਿਨ ਪਹਿਲਾਂ ਤਲਾਸ਼ੀ ਦੌਰਾਨ ਵੱਖ-ਵੱਖ ਬੈਰਕਾਂ ਵਿੱਚੋਂ 32 ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਬੇਸ਼ੱਕ ਜੇਲ੍ਹ ਪ੍ਰਸ਼ਾਸਨ ਲਾਗਾਤਰ ਸਖਤੀ ਵਰਤਣ ਦੇ ਦਾਅਵੇ ਕਰਦਾ ਆ ਰਿਹਾ ਹੈ ਪਰ ਇਹਨਾਂ ਦਾਅਵੇ ਲਗਾਤਾਰ ਖੋਖਲੇ ਦਿਖਾਈ ਦੇ ਰਹੇ ਹਨ।