Breaking- ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਖਾਸ਼ ਮੈਂਬਰ ਕੈਨੇਡਾ ਵਿੱਚ ਜਿਸਦਾ, ਮੂਸੇਵਾਲਾ ਦੇ ਕਤਲ ਕਾਂਡ ਵਿਚ ਅਹਿਮ ਰੋਲ
20 ਅਗਸਤ – ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਦੋ ਸ਼ੂਟਰ ਪੁਲਿਸ ਐਨਕਾਉਂਟਰ ਵਿੱਚ ਮਾਰ ਦਿੱਤੇ ਗਏ ਹਨ ਤੇ ਤਿੰਨ ਪੁਲਿਸ ਦੀ ਗ੍ਰਿਫਤ ਵਿੱਚ ਹੈ ਇੱਕ ਅਜੇ ਵੀ ਫਰਾਰ ਹੈ । ਸਿੱਧੂ ਮੂਸੇਵਾਲਾ ਦਾ ਪਰਿਵਾਰ ਅਜੇ ਵੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਹੜੇ ਲੋਕਾਂ ਨੇ ਸਿੱਧੂ ਦਾ ਕਤਲ ਕਰਵਾਇਆ ਉਨ੍ਹਾਂ ਨੂੰ ਅਜੇ ਫੜਿਆ ਨਹੀਂ ਗਿਆ। ਪਰ ਪੰਜਾਬ ਪੁਲਿਸ ਲਗਾਤਾਰ ਸਿੱਧੂ ਮੂਸੇਵਾਲਾ ਦੇ ਕਤਲ ਨਾਲ਼ ਸਬੰਧਤ ਲੋਕਾਂ ਨੂੰ ਟਰੇਸ ਕਰ ਰਹੀ ਹੈ । ਸਿੱਧੂ ਦੇ ਕਤਲ ਨਾਲ਼ ਜੁੜਿਆ ਇੱਕ ਹੋਰ ਖੁਲਾਸਾ ਹੋਇਆ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕੈਨੇਡਾ ਬੈਠੇ ਇੱਕ ਹੋਰ ਵਿਅਕਤੀ ਦਾ ਨਾਂ ਸਾਹਮਣੇ ਆਇਆ ਹੈ ਜਿਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਲਈ ਦੋ ਸ਼ੂਟਰ ਮਹੁੱਈਆ ਕਰਵਾਏ ਸਨ।
ਇਸ ਵਿਅਕਤੀ ਦੀ ਪਛਾਣ ਲਿਪਿਨ ਨੇਹਰਾ ਵਜੋਂ ਹੋਈ ਹੈ। ਪੁਲਿਸ ਸੂਤਰਾਂ ਅਨੁਸਾਰ ਲਿਪਿਨ ਅਜੇ ਵੀ ਕੈਨੇਡਾ ਵਿੱਚ ਮੌਜੂਦ ਹੈ ਅਤੇ ਉੱਥੇ ਹੀ ਪੜ੍ਹਾਈ ਕਰ ਰਿਹਾ ਹੈ। ਲਿਪਿਨ ਨੇਹਰਾ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਦਾ ਖਾਸ ਦੱਸਿਆ ਜਾ ਰਿਹਾ ਹੈ। ਮੂਸੇਵਾਲਾ ਦੇ ਕਤਲ ਦੀ ਜਾਂਚ ‘ਚ ਪੰਜਾਬ ਦੀ ਮਾਨਸਾ ਪੁਲਿਸ ਨੇ ਹਾਲ ਹੀ ‘ਚ ਲਿਪਿਨ ਨਹੇਰਾ ਦੇ ਵੱਡੇ ਭਰਾ ਪਵਨ ਨਹਿਰਾ ਨੂੰ ਫਿਰੋਜ਼ਪੁਰ ਦੀ ਜੇਲ੍ਹ ‘ਚੋਂ ਰਿਮਾਂਡ ‘ਤੇ ਲਿਆ ਸੀ ਅਤੇ ਲਿਪਿਨ ਦੇ ਸਬੰਧ ‘ਚ ਵੀ ਪੁੱਛਗਿੱਛ ਕੀਤੀ ਗਈ ਸੀ।