Breaking- ਹੁਣ ਗ਼ਰੀਬਾਂ ਦੇ ਹੱਕਾ ਤੇ ਡਾਕਾ ਮਾਰਨ ਵਾਲੇ ਅਮੀਰਾ ਅਤੇ ਨਕਲੀ ਰਾਸ਼ਨ ਕਾਰਡਾ ਤੇ ਕਣਕ, ਦਾਲ ਲੈਣ ਵਾਲੇ ਤੇ ਹੋਵੇਗੀ ਕਾਰਵਾਈ, ਜਾਂਚ ਦੇ ਹੁਕਮ: ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ
6 ਸਤੰਬਰ – ਪੰਜਾਬ ਵਿੱਚ ਨਕਲੀ ਰਾਸ਼ਨ ਕਾਰਡਾਂ ਉਪਰ ਆਟਾ ਦਾਲ ਸਕੀਮ ਤਹਿਤ ਰਾਸ਼ਨ ਲੈਣ ਵਾਲੇ ਹੁਣ ਨਹੀਂ ਬਚ ਸਕਦੇ ਉਹਨਾਂ ਦੀ ਖੈਰ ਨਹੀਂ। ਪੰਜਾਬ ਸਰਕਾਰ ਨੇ ਅਜਿਹੇ ਵਿਅਕਤੀਆਂ ਪਰਿਵਾਰਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਅਤੇ ਜਾਂਚ ਹੋਣ ਤੋਂ ਬਾਅਦ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿੱਚ ਕਈ ਅਜਿਹੇ ਅਮੀਰ ਪਰਿਵਾਰ ਵੀ ਹਨ, ਜਿਹੜੇ ਨਕਲੀ ਗਰੀਬ ਬਣ ਕੇ ਗ਼ਰੀਬਾਂ ਦਾ ਹੱਕ ਮਾਰ ਰਹੇ ਹਨ ਅਤੇ ਗਰੀਬਾਂ ਨੂੰ ਮਿਲਣ ਵਾਲੀ ਕਣਕ ਆਪ ਲੈ ਰਹੇ ਹਨ, ਜਦਕਿ ਕਈ ਅਜਿਹੇ ਵਿਅਕਤੀ ਵੀ ਹਨ, ਜਿਨ੍ਹਾਂ ਅਸਲੀ ਰਾਸ਼ਨ ਕਾਰਡ ਹੀ ਨਹੀਂ ਬਣੇ।
ਪੰਜਾਬ ਸਰਕਾਰ ਨੂੰ ਜਾਅਲੀ ਰਾਸ਼ਨ ਕਾਰਡਾਂ ਉਪਰ ਸਕੀਮ ਦਾ ਲਾਭ ਲੈ ਰਹੇ ਵਿਅਕਤੀਆਂ ਬਾਰੇ ਸ਼ਿਕਾਇਤਾਂ ਮਿਲੀਆਂ ਹਨ ਅਤੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਹਨ। ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਅਜਿਹੇ ਨਕਲੀ ਰਾਸ਼ਨ ਕਾਰਡ ਧਾਰਕਾਂ ਦੀ ਪਛਾਣ ਕੀਤੀ ਜਾਵੇ, ਜਿਹੜੇ ਗਰੀਬਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੇ ਹਨ।