Monday, June 15, 2026
Google search engine
Homeਤਾਜ਼ਾ ਖਬਰSC ਕਮਿਸ਼ਨ ਅੱਗੇ ਮੁੜ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲ ਨੂੰ ਕਮਿਸ਼ਨ...

SC ਕਮਿਸ਼ਨ ਅੱਗੇ ਮੁੜ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲ ਨੂੰ ਕਮਿਸ਼ਨ ਦੀ ਸਖ਼ਤ ਫਿਟਕਾਰ; 24 ਜੂਨ ਲਈ ਫਿਰ ਭੇਜਿਆ ਸੰਮਨ

ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਵਕੀਲ ਨੂੰ ਫਿਟਕਾਰ ਲਗਾਈ ਅਤੇ ਰਵਨੀਤ ਬਿੱਟੂ ਨੂੰ ਹੁਣ 24 ਜੂਨ ਨੂੰ ਦੁਬਾਰਾ ਹਾਜ਼ਰ ਹੋਣ ਲਈ ਤਲਬ ਕਰ ਲਿਆ ਹੈ।

ਚੰਡੀਗੜ੍ਹ-
ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਥਿਤ ਜਾਤੀ ਸੂਚਕ ਟਿੱਪਣੀਆਂ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਐਤਵਾਰ ਨੂੰ ਵੀ ਅਨੁਸੂਚਿਤ ਜਾਤੀ (ਐੱਸ.ਸੀ.) ਕਮਿਸ਼ਨ ਸਾਹਮਣੇ ਨਿੱਜੀ ਤੌਰ ‘ਤੇ ਪੇਸ਼ ਨਹੀਂ ਹੋਏ। ਉਨ੍ਹਾਂ ਦੀ ਥਾਂ ਉਨ੍ਹਾਂ ਦੇ ਵਕੀਲ ਨੇ ਕਮਿਸ਼ਨ ਅੱਗੇ ਹਾਜ਼ਰੀ ਭਰੀ ਅਤੇ ਮੰਤਰੀ ਦੇ ਰੁਝੇਵਿਆਂ ਅਤੇ ਮੀਟਿੰਗਾਂ ਦਾ ਹਵਾਲਾ ਦਿੰਦਿਆਂ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ। ਇਸ ‘ਤੇ ਸਖ਼ਤ ਰੁਖ ਅਪਣਾਉਂਦਿਆਂ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਵਕੀਲ ਨੂੰ ਫਿਟਕਾਰ ਲਗਾਈ ਅਤੇ ਰਵਨੀਤ ਬਿੱਟੂ ਨੂੰ ਹੁਣ 24 ਜੂਨ ਨੂੰ ਦੁਬਾਰਾ ਹਾਜ਼ਰ ਹੋਣ ਲਈ ਤਲਬ ਕਰ ਲਿਆ ਹੈ।

ਸੁਣਵਾਈ ਦੌਰਾਨ ਜਦੋਂ ਬਿੱਟੂ ਦੇ ਵਕੀਲ ਨੇ ਮੀਟਿੰਗਾਂ ਕਾਰਨ ਗੈਰਹਾਜ਼ਰੀ ਦਾ ਕਾਰਨ ਦੱਸਿਆ ਤਾਂ ਕਮਿਸ਼ਨ ਨੇ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ 4 ਜੂਨ ਦੀ ਪਿਛਲੀ ਸੁਣਵਾਈ ਦੌਰਾਨ ਖ਼ੁਦ ਰਵਨੀਤ ਬਿੱਟੂ ਵੱਲੋਂ ਹੀ 15 ਜੂਨ ਦੀ ਤਾਰੀਖ਼ ਲਈ ਗਈ ਸੀ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਪਹਿਲਾਂ ਹੀ ਮੀਟਿੰਗਾਂ ਨਿਰਧਾਰਤ ਸਨ ਤਾਂ ਉਸ ਵੇਲੇ ਇਸ ਬਾਰੇ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਜਾਂ ਤਾਂ ਯੋਜਨਾਬੰਦੀ ਦੀ ਕਮੀ ਹੈ ਜਾਂ ਫਿਰ ਜਾਣਬੁੱਝ ਕੇ ਜਾਂਚ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੀ ਹੈ ਪੂਰਾ ਮਾਮਲਾ?
ਦਰਅਸਲ, ਰਵਨੀਤ ਸਿੰਘ ਬਿੱਟੂ ‘ਤੇ ਪੁਲਿਸ ਕਰਮਚਾਰੀਆਂ ਪ੍ਰਤੀ ਕਥਿਤ ਤੌਰ ‘ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਐੱਸ.ਸੀ. ਕਮਿਸ਼ਨ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਾਨੂੰਨ ਦੀ ਨਜ਼ਰ ਵਿੱਚ ਹਰ ਵਿਅਕਤੀ ਇੱਕੋ ਜਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੈਰ-ਜ਼ਿੰਮੇਵਾਰਾਨਾ ਕਾਰਵਾਈ ਨੂੰ ਹਲਕੇ ਵਿੱਚ ਨਹੀਂ ਲਿਆ ਜਾਵੇਗਾ। ਹੁਣ ਸਭ ਦੀ ਨਜ਼ਰ 24 ਜੂਨ ਨੂੰ ਹੋਣ ਵਾਲੀ ਅਗਲੀ ਸੁਣਵਾਈ ‘ਤੇ ਟਿਕੀ ਹੋਈ ਹੈ ਕਿ ਰਵਨੀਤ ਬਿੱਟੂ ਖ਼ੁਦ ਕਮਿਸ਼ਨ ਅੱਗੇ ਪੇਸ਼ ਹੁੰਦੇ ਹਨ ਜਾਂ ਨਹੀਂ।

-(ਬਾਬੂਸ਼ਾਹੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments