Tuesday, July 21, 2026
Google search engine
Homeਅਪਰਾਧਅੰਤਰਰਾਸ਼ਟਰੀ ਕਾਰਵਾਈ 'ਚ ਵੱਡੀ ਸਫਲਤਾ, ਅੰਗੋਲਾ ਤੋਂ ਕਾਬੂ ਕੀਤੇ ਪੰਜਾਬ-ਹਰਿਆਣਾ ਦੇ ਦੋ...

ਅੰਤਰਰਾਸ਼ਟਰੀ ਕਾਰਵਾਈ ‘ਚ ਵੱਡੀ ਸਫਲਤਾ, ਅੰਗੋਲਾ ਤੋਂ ਕਾਬੂ ਕੀਤੇ ਪੰਜਾਬ-ਹਰਿਆਣਾ ਦੇ ਦੋ ਮੋਸਟ ਵਾਂਟੇਡ ਗੈਂਗਸਟਰ

ਅੰਤਰਰਾਸ਼ਟਰੀ ਕਾਰਵਾਈ ‘ਚ ਵੱਡੀ ਸਫਲਤਾ, ਅੰਗੋਲਾ ਤੋਂ ਕਾਬੂ ਕੀਤੇ ਪੰਜਾਬ-ਹਰਿਆਣਾ ਦੇ ਦੋ ਮੋਸਟ ਵਾਂਟੇਡ ਗੈਂਗਸਟਰ

ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਦੋਵਾਂ ਰਾਜਾਂ ਦੀ ਪੁਲਿਸ ਨੇ ਅਫ਼ਰੀਕੀ ਦੇਸ਼ ਅੰਗੋਲਾ ਤੋਂ ਦੋ ਮੋਸਟ ਵਾਂਟੇਡ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਲੰਬੇ ਸਮੇਂ ਤੋਂ ਪੁਲਿਸ ਨੂੰ ਚਕਮਾ ਦੇ ਰਹੇ ਸਨ।

ਚੰਡੀਗੜ੍ਹ

ਪੰਜਾਬ ਅਤੇ ਹਰਿਆਣਾ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਚਲਾਏ ਗਏ ਇੱਕ ਅੰਤਰਰਾਸ਼ਟਰੀ ਅਪ੍ਰੇਸ਼ਨ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਦੋਵਾਂ ਰਾਜਾਂ ਦੀ ਪੁਲਿਸ ਨੇ ਅਫ਼ਰੀਕੀ ਦੇਸ਼ ਅੰਗੋਲਾ ਤੋਂ ਦੋ ਮੋਸਟ ਵਾਂਟੇਡ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਲੰਬੇ ਸਮੇਂ ਤੋਂ ਪੁਲਿਸ ਨੂੰ ਚਕਮਾ ਦੇ ਰਹੇ ਸਨ।

ਇੱਕ ਮੁਲਜ਼ਮ ਹਰਿਆਣਾ ਦਾ ਮੋਸਟ ਵਾਂਟੇਡ

ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੇ ਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਵੀਰੇਂਦਰ ਉਰਫ਼ ਜੋਬਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੈਦੋਕੇ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਮੁਲਜ਼ਮ ਮਨਜੋਤ ਸਿੰਘ ਹਰਿਆਣਾ ਪੁਲਿਸ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਸੀ।

ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਅੰਗੋਲਾ ਵਿੱਚ ਬੈਠ ਕੇ ਫਿਰੌਤੀ ਦੀਆਂ ਧਮਕੀਆਂ, ਗੋਲੀਬਾਰੀ ਦੀਆਂ ਵਾਰਦਾਤਾਂ ਅਤੇ ਕਤਲਾਂ ਲਈ ਸੁਪਾਰੀ ਦੇਣ ਵਰਗੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਸਨ। ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਅਜਿਹੀਆਂ ਵਾਰਦਾਤਾਂ ‘ਤੇ ਵੱਡਾ ਅਸਰ ਪਵੇਗਾ।

ਜੋਬਨ ‘ਤੇ ਸੀ 5 ਲੱਖ ਰੁਪਏ ਦਾ ਇਨਾਮ

ਅਧਿਕਾਰੀਆਂ ਮੁਤਾਬਕ ਵੀਰੇਂਦਰ ਉਰਫ਼ ਜੋਬਨ ਪੰਜਾਬ ਪੁਲਿਸ ਨੂੰ ਚਾਰ ਕਤਲ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਲਈ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ। ਦੋਵਾਂ ਰਾਜਾਂ ਦੀ ਪੁਲਿਸ, ਕੇਂਦਰੀ ਏਜੰਸੀਆਂ ਅਤੇ ਭਾਰਤ-ਅੰਗੋਲਾ ਵਿਚਾਲੇ ਤਾਲਮੇਲ ਤੋਂ ਬਾਅਦ 18 ਜੁਲਾਈ ਦੇ ਆਸ-ਪਾਸ ਦੋਵਾਂ ਨੂੰ ਕਾਬੂ ਕੀਤਾ ਗਿਆ। ਹੁਣ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments