Tuesday, August 11, 2026
Google search engine
Homeਅਪਰਾਧਤਰਨਤਾਰਨ ਪੁਲਿਸ ’ਤੇ ਹਾਈ ਕੋਰਟ ਸਖ਼ਤ, ਥਾਣੇ ’ਚ ਔਰਤ ਨੂੰ ਰੋਕਣ ਦੇ...

ਤਰਨਤਾਰਨ ਪੁਲਿਸ ’ਤੇ ਹਾਈ ਕੋਰਟ ਸਖ਼ਤ, ਥਾਣੇ ’ਚ ਔਰਤ ਨੂੰ ਰੋਕਣ ਦੇ ਮਾਮਲੇ ’ਚ 3 ਅਧਿਕਾਰੀਆਂ ’ਤੇ ਗਾਜ

ਤਰਨਤਾਰਨ ਪੁਲਿਸ ’ਤੇ ਹਾਈ ਕੋਰਟ ਸਖ਼ਤ, ਥਾਣੇ ’ਚ ਔਰਤ ਨੂੰ ਰੋਕਣ ਦੇ ਮਾਮਲੇ ’ਚ 3 ਅਧਿਕਾਰੀਆਂ ’ਤੇ ਗਾਜ

ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ, ਡਿਊਟੀ ਅਫ਼ਸਰ ਏ.ਐੱਸ.ਆਈ. ਇੰਦਰਜੀਤ ਸਿੰਘ ਅਤੇ ਨਾਈਟ ਮੁੰਸ਼ੀ ਏ.ਐੱਸ.ਆਈ. ਮਨਜਿੰਦਰ ਸਿੰਘ ਸ਼ਾਮਲ ਹਨ।

ਤਰਨਤਾਰਨ

ਪਿੰਡ ਰੇਸ਼ਿਆਣਾ ਦੀ ਇੱਕ ਔਰਤ ਨੂੰ ਪੁਲਿਸ ਥਾਣੇ ਵਿੱਚ ਦੇਰ ਰਾਤ ਤੱਕ ਰੱਖਣ ਦੇ ਮਾਮਲੇ ਨੇ ਹੁਣ ਗੰਭੀਰ ਰੂਪ ਧਾਰ ਲਿਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁਲਿਸ ਦੀ ਕਾਰਵਾਈ ’ਤੇ ਸਖ਼ਤ ਸਵਾਲ ਚੁੱਕੇ ਹਨ। ਇਸ ਤੋਂ ਬਾਅਦ ਤਰਨਤਾਰਨ ਦੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਵੱਲੋਂ ਤਿੰਨ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ, ਡਿਊਟੀ ਅਫ਼ਸਰ ਏ.ਐੱਸ.ਆਈ. ਇੰਦਰਜੀਤ ਸਿੰਘ ਅਤੇ ਨਾਈਟ ਮੁੰਸ਼ੀ ਏ.ਐੱਸ.ਆਈ. ਮਨਜਿੰਦਰ ਸਿੰਘ ਸ਼ਾਮਲ ਹਨ।

ਜਾਣਕਾਰੀ ਮੁਤਾਬਕ 2 ਜੁਲਾਈ ਨੂੰ ਥਾਣਾ ਸਦਰ ਪੁਲਿਸ ਵੱਲੋਂ ਪਿੰਡ ਰੇਸ਼ਿਆਣਾ ਦੀ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਜਾਗੀਰ ਸਿੰਘ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ’ਤੇ ਕਾਰਵਾਈ ਕਰਦਿਆਂ ਅਦਾਲਤ ਵੱਲੋਂ ਵਾਰੰਟ ਅਫ਼ਸਰ ਨੂੰ ਥਾਣੇ ਦੀ ਜਾਂਚ ਲਈ ਭੇਜਿਆ ਗਿਆ।

CCTV ਨੇ ਖੋਲ੍ਹਿਆ ਮਾਮਲਾ

ਜਦੋਂ ਵਾਰੰਟ ਅਫ਼ਸਰ ਥਾਣਾ ਸਦਰ ਪਹੁੰਚਿਆ ਤਾਂ ਦੱਸੀ ਗਈ ਔਰਤ ਉੱਥੇ ਮੌਜੂਦ ਨਹੀਂ ਮਿਲੀ। ਇਸ ਤੋਂ ਬਾਅਦ ਥਾਣੇ ਦੀ CCTV ਫੁਟੇਜ ਦੀ ਜਾਂਚ ਕੀਤੀ ਗਈ। ਫੁਟੇਜ ਵਿੱਚ ਔਰਤ ਰਾਤ 10:38 ਵਜੇ ਮੁੰਸ਼ੀ ਦੇ ਕਮਰੇ ਵਿੱਚ ਦਿਖਾਈ ਦਿੱਤੀ, ਜਦਕਿ ਰਾਤ 11:40 ਵਜੇ ਤੱਕ ਉਹ ਡਿਊਟੀ ਅਫ਼ਸਰ ਦੇ ਕਮਰੇ ਵਿੱਚ ਮੌਜੂਦ ਨਜ਼ਰ ਆਈ।

CCTV ਫੁਟੇਜ ਸਾਹਮਣੇ ਆਉਣ ਤੋਂ ਬਾਅਦ ਔਰਤ ਨੂੰ ਥਾਣੇ ਵਿੱਚ ਰੱਖੇ ਜਾਣ ਦੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ।

ਹਾਈ ਕੋਰਟ ਨੇ ਪੁੱਛਿਆ- FIR ਦਰਜ ਕਿਉਂ ਨਹੀਂ ਕੀਤੀ?

ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਵਿਕਰਮ ਅਗਰਵਾਲ ਨੇ ਸੰਬੰਧਿਤ ਪੁਲਿਸ ਅਧਿਕਾਰੀਆਂ ਦੀ ਕਾਰਵਾਈ ’ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ ਜੇਕਰ ਔਰਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰੱਖਣ ਦੇ ਦੋਸ਼ ਸਾਹਮਣੇ ਆ ਰਹੇ ਹਨ ਤਾਂ ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਿਉਂ ਨਹੀਂ ਕੀਤੀ ਗਈ।

ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਰਨਤਾਰਨ ਦੇ ਐੱਸ.ਐੱਸ.ਪੀ. ਤੋਂ ਅਗਲੀ ਰਿਪੋਰਟ ਤਲਬ ਕੀਤੀ ਹੈ। ਇਸ ਦੇ ਨਾਲ ਹੀ ਮਾਮਲੇ ਦੀ ਸੁਣਵਾਈ 27 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਹੁਣ ਅਗਲੀ ਸੁਣਵਾਈ ਵਿੱਚ ਪੁਲਿਸ ਵੱਲੋਂ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ’ਤੇ ਅਦਾਲਤ ਦਾ ਰੁਖ ਮਹੱਤਵਪੂਰਨ ਰਹੇਗਾ।

-(ਪੰਜਾਬੀ ਜਾਗਰਣ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments