Monday, May 4, 2026
Google search engine
Homeਤਾਜ਼ਾ ਖਬਰਪਿੰਡ ਦੀ ਸਾਰੀ ਪੰਚਾਇਤ ’ਤੇ ਕਾਰਵਾਈ, ਸਰਪੰਚ ਸਮੇਤ ਸਾਰੇ ਮੈਂਬਰ ਮੁਅੱਤਲ

ਪਿੰਡ ਦੀ ਸਾਰੀ ਪੰਚਾਇਤ ’ਤੇ ਕਾਰਵਾਈ, ਸਰਪੰਚ ਸਮੇਤ ਸਾਰੇ ਮੈਂਬਰ ਮੁਅੱਤਲ

ਇਹ ਕਾਰਵਾਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ (DDP) ਪਟਿਆਲਾ ਵੱਲੋਂ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਕੀਤੀ ਗਈ ਹੈ।

ਪਟਿਆਲਾ- ਪਟਿਆਲਾ ਦੇ ਦਿਹਾਤੀ ਇਲਾਕੇ ਵਿੱਚ ਸਥਿਤ ਪਿੰਡ ਲੰਗ ਦੀ ਪੰਚਾਇਤ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ (DDP) ਪਟਿਆਲਾ ਵੱਲੋਂ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਕੀਤੀ ਗਈ ਹੈ।

ਇਸ ਹੁਕਮ ਅਨੁਸਾਰ ਜਸਵਿੰਦਰ ਕੌਰ (ਸਰਪੰਚ), ਗੁਰਮੀਤ ਕੌਰ (ਪੰਚ), ਮਨਪ੍ਰੀਤ ਸਿੰਘ (ਪੰਚ), ਅਮਨਦੀਪ ਸਿੰਘ (ਪੰਚ), ਮਸਤ ਖਾਨ (ਪੰਚ), ਗੁਰਦੀਪ ਸਿੰਘ (ਪੰਚ) ਅਤੇ ਗੁਰਮੇਲ ਕੌਰ (ਪੰਚ) ਨੂੰ ਤੁਰੰਤ ਪ੍ਰਭਾਵ ਨਾਲ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ।

ਇਹ ਕਦਮ ਪਿੰਡ ਦੇ ਨਿਵਾਸੀ ਮੇਵਾ ਸਿੰਘ, ਜੋ ਕਿ ਮਰਹੂਮ ਰਾਮ ਈਸ਼ਵਰ ਸਿੰਘ ਦੇ ਪੁੱਤਰ ਹਨ, ਵੱਲੋਂ ਪੰਚਾਇਤ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਚੁੱਕਿਆ ਗਿਆ ਹੈ।

ਸ਼ਿਕਾਇਤਕਰਤਾ ਵੱਲੋਂ ਪੰਚਾਇਤ ਉੱਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਦੀ ਜਾਂਚ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਮੁਅੱਤਲੀ ਦੇ ਨਾਲ ਹੀ ਡੀਡੀਪੀਓ ਨੇ ਇਹ ਹੁਕਮ ਵੀ ਜਾਰੀ ਕੀਤੇ ਹਨ ਕਿ ਸੰਬੰਧਤ ਸਰਪੰਚ ਅਤੇ ਪੰਚ ਹੁਣ ਗ੍ਰਾਮ ਪੰਚਾਇਤ ਲੰਗ ਦੀ ਕਿਸੇ ਵੀ ਬੈਠਕ ਜਾਂ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਸਦੇ ਨਾਲ ਨਾਲ ਪੰਚਾਇਤ ਦੇ ਬੈਂਕ ਖਾਤਿਆਂ ਨਾਲ ਜੁੜੀ ਹਰ ਕਿਸਮ ਦੀ ਲੈਣ-ਦੇਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।

(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments