ਪੰਜਾਬ ‘ਚ ਦੋ ਦਿਨਾਂ ਲਈ ਯੈਲੋ ਅਲਰਟ: ਗਰਜ-ਤੂਫ਼ਾਨ ਨਾਲ ਧੂੜ ਭਰੀਆਂ ਹਨੇਰੀਆਂ ਦੀ ਚੇਤਾਵਨੀ
ਸੋਮਵਾਰ ਨੂੰ ਭਾਵੇਂ ਕਈ ਜ਼ਿਲ੍ਹਿਆਂ ਵਿੱਚ ਧੁੱਪ ਖਿੜੀ ਰਹੀ, ਪਰ ਦਿਨ ਦੇ ਸਮੇਂ ਵਿੱਚ ਵੀ ਕਈ ਥਾਵਾਂ ‘ਤੇ ਧੂੜ ਭਰੀਆਂ ਹਨੇਰੀਆਂ ਨੇ ਅਸਰ ਦਿਖਾਇਆ।

ਚੰਡੀਗੜ੍ਹ- ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਮੰਗਲਵਾਰ ਅਤੇ ਬੁੱਧਵਾਰ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਹਲਕੀ ਬੂੰਦਾਬਾਂਦੀ ਦੇ ਨਾਲ ਗਰਜ-ਤੂਫ਼ਾਨ ਅਤੇ ਧੂੜ ਨਾਲ ਭਰੀਆਂ ਤੇਜ਼ ਹਨੇਰੀਆਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਸੋਮਵਾਰ ਨੂੰ ਭਾਵੇਂ ਕਈ ਜ਼ਿਲ੍ਹਿਆਂ ਵਿੱਚ ਧੁੱਪ ਖਿੜੀ ਰਹੀ, ਪਰ ਦਿਨ ਦੇ ਸਮੇਂ ਵਿੱਚ ਵੀ ਕਈ ਥਾਵਾਂ ‘ਤੇ ਧੂੜ ਭਰੀਆਂ ਹਨੇਰੀਆਂ ਨੇ ਅਸਰ ਦਿਖਾਇਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਸਥਿਤ ਮੌਸਮ ਕੇਂਦਰ ਨੇ ਦੱਸਿਆ ਹੈ ਕਿ 5 ਅਤੇ 6 ਮਈ ਦੌਰਾਨ ਇਹ ਯੈਲੋ ਅਲਰਟ ਲਾਗੂ ਰਹੇਗਾ। ਇਸ ਸਮੇਂ ਵਿੱਚ ਰਾਜ ਦੇ ਕਈ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਧੂੜ ਭਰੀਆਂ ਹਨੇਰੀਆਂ ਆ ਸਕਦੀਆਂ ਹਨ। ਨਾਲ ਹੀ ਕੁਝ ਥਾਵਾਂ ‘ਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਸੋਮਵਾਰ ਦੇ ਤਾਪਮਾਨ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਬਠਿੰਡਾ ਵਿੱਚ ਸਭ ਤੋਂ ਵੱਧ 36.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਬਾਅਦ ਫਰੀਦਕੋਟ ਵਿੱਚ 36.3 ਡਿਗਰੀ, ਰੂਪਨਗਰ ਵਿੱਚ 33.2 ਡਿਗਰੀ, ਫਿਰੋਜ਼ਪੁਰ ਵਿੱਚ 32.9 ਡਿਗਰੀ, ਰੋਪੜ ਵਿੱਚ 32.2 ਡਿਗਰੀ, ਪਟਿਆਲਾ ਵਿੱਚ 32 ਡਿਗਰੀ ਅਤੇ ਲੁਧਿਆਣਾ ਵਿੱਚ 31.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


