Wednesday, September 16, 2026
Google search engine
Homeਤਾਜ਼ਾ ਖਬਰਪੰਜਾਬ ’ਚ ED ਦੀ ਤਲਾਸ਼ੀ ਮੁਹਿੰਮ, ਪਟਿਆਲਾ-ਮੋਹਾਲੀ ’ਚ ਕਈ ਟਿਕਾਣੇ ਜਾਂਚ ਦੇ...

ਪੰਜਾਬ ’ਚ ED ਦੀ ਤਲਾਸ਼ੀ ਮੁਹਿੰਮ, ਪਟਿਆਲਾ-ਮੋਹਾਲੀ ’ਚ ਕਈ ਟਿਕਾਣੇ ਜਾਂਚ ਦੇ ਘੇਰੇ ’ਚ

ਪੰਜਾਬ ’ਚ ED ਦੀ ਤਲਾਸ਼ੀ ਮੁਹਿੰਮ, ਪਟਿਆਲਾ-ਮੋਹਾਲੀ ’ਚ ਕਈ ਟਿਕਾਣੇ ਜਾਂਚ ਦੇ ਘੇਰੇ ’ਚ

ED ਦੀ ਦੂਜੀ ਕਾਰਵਾਈ ਮੋਹਾਲੀ ਦੀ IT ਸਿਟੀ ਦੇ ਸੈਕਟਰ 82-A ਵਿੱਚ ਸਥਿਤ ਪਲਾਟ ਨੰਬਰ 2010 ਨਾਲ ਜੋੜੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਟਿਕਾਣੇ ’ਤੇ ਵੀ ਜਾਂਚ ਏਜੰਸੀ ਵੱਲੋਂ ਤਲਾਸ਼ੀ ਲਈ ਗਈ ਹੈ।

ਚੰਡੀਗੜ੍ਹ

ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕਥਿਤ ਵਿੱਤੀ ਧੋਖਾਧੜੀ ਅਤੇ ਫਰਜ਼ੀ ਕਾਲ ਸੈਂਟਰ ਨਾਲ ਜੁੜੇ ਮਾਮਲੇ ਵਿੱਚ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਮੁੱਢਲੇ ਵੇਰਵਿਆਂ ਅਨੁਸਾਰ ਜਾਂਚ ਏਜੰਸੀ ਵੱਲੋਂ ਪਟਿਆਲਾ ਅਤੇ ਮੋਹਾਲੀ ਵਿੱਚ ਕੁਝ ਟਿਕਾਣਿਆਂ ’ਤੇ ਤਲਾਸ਼ੀ ਲਈ ਗਈ ਹੈ। ਹਾਲਾਂਕਿ, ਇਸ ਕਾਰਵਾਈ ਸਬੰਧੀ ED ਵੱਲੋਂ ਅਜੇ ਤੱਕ ਵਿਸਥਾਰਤ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਪਟਿਆਲਾ ’ਚ ਤਿੰਨ ਸ਼ੋਅਰੂਮਾਂ ਦੀ ਤਲਾਸ਼ੀ ਦਾ ਦਾਅਵਾ

ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਦੀ ਕਮਰਸ਼ੀਅਲ ਮਾਰਕੀਟ ਵਿੱਚ ED ਦੀ ਕਾਰਵਾਈ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੇ ਗਏ ਦਾਅਵਿਆਂ ਮੁਤਾਬਕ ਸ਼ੋਅਰੂਮ ਨੰਬਰ 8, 9 ਅਤੇ 10 ’ਤੇ ਜਾਂਚ ਏਜੰਸੀ ਨੇ ਛਾਪੇਮਾਰੀ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਇਹ ਟਿਕਾਣੇ ‘ਫਲਾਇੰਗ ਫੈਦਰਲ’ ਅਤੇ ‘ਡੀਐਮ ਵੈੱਬ ਬੇਸਡ ਸੂਲਿਊਸ਼ਨਸ’ ਨਾਲ ਸਬੰਧਤ ਹਨ। ਸੋਸ਼ਲ ਮੀਡੀਆ ’ਤੇ ਚੱਲ ਰਹੀ ਜਾਣਕਾਰੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਥਾਵਾਂ ’ਤੇ IELTS ਕਲਾਸਾਂ ਦੀ ਆੜ ਵਿੱਚ ਵਿਦੇਸ਼ੀ ਨਾਗਰਿਕਾਂ ਨਾਲ ਕਥਿਤ ਧੋਖਾਧੜੀ ਕਰਨ ਵਾਲਾ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ। ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਫਿਲਹਾਲ ਨਹੀਂ ਹੋਈ ਹੈ।

ਮੋਹਾਲੀ ਦੀ IT ਸਿਟੀ ਵੀ ਜਾਂਚ ਦੇ ਘੇਰੇ ’ਚ

ED ਦੀ ਦੂਜੀ ਕਾਰਵਾਈ ਮੋਹਾਲੀ ਦੀ IT ਸਿਟੀ ਦੇ ਸੈਕਟਰ 82-A ਵਿੱਚ ਸਥਿਤ ਪਲਾਟ ਨੰਬਰ 2010 ਨਾਲ ਜੋੜੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਟਿਕਾਣੇ ’ਤੇ ਵੀ ਜਾਂਚ ਏਜੰਸੀ ਵੱਲੋਂ ਤਲਾਸ਼ੀ ਲਈ ਗਈ ਹੈ।

ਮੁੱਢਲੇ ਦਾਅਵਿਆਂ ਮੁਤਾਬਕ ਇੱਥੇ ਹੋਏ ਵਿੱਤੀ ਲੈਣ-ਦੇਣ ਨਾਲ ਸਬੰਧਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਵੀ ED ਵੱਲੋਂ ਅਧਿਕਾਰਤ ਤੌਰ ’ਤੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਛਾਪੇਮਾਰੀ ਦੌਰਾਨ ਕੀ ਕੁਝ ਬਰਾਮਦ ਹੋਇਆ ਜਾਂ ਜਾਂਚ ਦਾ ਅਗਲਾ ਪੜਾਅ ਕੀ ਹੋਵੇਗਾ।

ਫਿਲਹਾਲ ਪਟਿਆਲਾ ਅਤੇ ਮੋਹਾਲੀ ਵਿੱਚ ਹੋਈ ਦੱਸੀ ਜਾ ਰਹੀ ਇਸ ਕਾਰਵਾਈ ਸਬੰਧੀ ED ਦੇ ਅਧਿਕਾਰਤ ਬਿਆਨ ਦੀ ਉਡੀਕ ਹੈ। ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਤਸਵੀਰ ਸਪੱਸ਼ਟ ਹੋ ਸਕੇਗੀ।

-(ਟੀਵੀ 9 ਪੰਜਾਬੀ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments