Monday, November 16, 2026
Google search engine
Homeਰਾਜਨੀਤੀਪੰਜਾਬ ਦੀਆਂ ਨਗਰ ਚੋਣਾਂ ਲਈ ‘ਆਪ’ ਦਾ ਚੋਣੀ ਦਾਅ, 3 ਸ਼ਹਿਰਾਂ ਦੇ...

ਪੰਜਾਬ ਦੀਆਂ ਨਗਰ ਚੋਣਾਂ ਲਈ ‘ਆਪ’ ਦਾ ਚੋਣੀ ਦਾਅ, 3 ਸ਼ਹਿਰਾਂ ਦੇ 30 ਚਿਹਰਿਆਂ ’ਤੇ ਲਾਇਆ ਭਰੋਸਾ

ਪੰਜਾਬ ਦੀਆਂ ਨਗਰ ਚੋਣਾਂ ਲਈ ‘ਆਪ’ ਦਾ ਚੋਣੀ ਦਾਅ, 3 ਸ਼ਹਿਰਾਂ ਦੇ 30 ਚਿਹਰਿਆਂ ’ਤੇ ਲਾਇਆ ਭਰੋਸਾ

ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਦੇ ਵਾਰਡਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ; ਮਨੀਸ਼ ਸਿਸੋਦੀਆ ਅਤੇ ਅਮਨ ਅਰੋੜਾ ਨੇ ਚੋਣ ਮੈਦਾਨ ’ਚ ਉਤਾਰੇ ਪਾਰਟੀ ਦੇ ਆਗੂ

ਚੰਡੀਗੜ੍ਹ : ਪੰਜਾਬ ਵਿੱਚ ਆਉਣ ਵਾਲੀਆਂ ਸ਼ਹਿਰੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਸਿਆਸੀ ਰਣਨੀਤੀ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵੱਲੋਂ ਬਾਘਾਪੁਰਾਣਾ, ਧਰਮਕੋਟ ਅਤੇ ਪਟਿਆਲਾ ਦੀਆਂ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਲਈ 30 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। 16 ਨਵੰਬਰ ਨੂੰ ਜਾਰੀ ਇਸ ਸੂਚੀ ਵਿੱਚ ਤਿੰਨਾਂ ਸ਼ਹਿਰਾਂ ਦੇ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਸੂਚੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਕੀਤੀ ਗਈ ਹੈ।

ਬਾਘਾਪੁਰਾਣਾ ’ਚ 14 ਉਮੀਦਵਾਰਾਂ ਨੂੰ ਦਿੱਤੀ ਚੋਣ ਮੈਦਾਨ ’ਚ ਉਤਰਨ ਦੀ ਜ਼ਿੰਮੇਵਾਰੀ

ਬਾਘਾਪੁਰਾਣਾ ਨਗਰ ਕੌਂਸਲ ਦੇ ਵੱਖ-ਵੱਖ ਵਾਰਡਾਂ ਤੋਂ ਪਾਰਟੀ ਨੇ 14 ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਵਿੱਚ ਲਖਵੀਰ ਕੌਰ, ਕੁਲਵੰਤ ਸਿੰਘ, ਧਰਮਿੰਦਰ ਸਿੰਘ ਰੱਖੜਾ, ਸਰਬਜੀਤ ਕੌਰ, ਕੁਲਦੀਪ ਕੌਰ, ਮਨਦੀਪ ਕੱਕੜ, ਕਮਲ ਕੁਮਾਰ, ਸੋਨੀਆ ਗੁਪਤਾ, ਤਰੁਣ ਮਿੱਤਲ, ਰਾਣੀ ਅਰੋੜਾ, ਸੋਨੀਆ, ਰਾਜਾ ਘੜੂ, ਅਮਨਦੀਪ ਕੌਰ ਅਤੇ ਪ੍ਰਿਥੀ ਸਿੰਘ ਸ਼ਾਮਲ ਹਨ।

ਧਰਮਕੋਟ ’ਚ 7 ਅਤੇ ਪਟਿਆਲਾ ’ਚ 9 ਉਮੀਦਵਾਰਾਂ ਦੇ ਨਾਂ ਸਾਹਮਣੇ ਆਏ

ਧਰਮਕੋਟ ਨਗਰ ਕੌਂਸਲ ਲਈ ਆਮ ਆਦਮੀ ਪਾਰਟੀ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਹਰਪ੍ਰੀਤ ਸਿੰਘ ਰਿੱਕੀ, ਗੀਤਾ ਰਾਣੀ, ਗੁਰਮੇਲ ਸਿੰਘ, ਗੁਰਮੇਲ ਕੌਰ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ ਮਖੀਜਾ ਅਤੇ ਸੁਖਵਿੰਦਰ ਕੌਰ ਦੇ ਨਾਂ ਸ਼ਾਮਲ ਹਨ।

ਪਟਿਆਲਾ ਨਗਰ ਨਿਗਮ ਦੇ ਵੱਖ-ਵੱਖ ਵਾਰਡਾਂ ਤੋਂ 9 ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ। ਇਨ੍ਹਾਂ ਵਿੱਚ ਮਨਦੀਪ ਵਿਰਦੀ, ਜਸਬੀਰ ਗਾਂਧੀ, ਜਗਦੀਪ ਜੱਗਾ, ਗੁਰਕਿਰਪਾਲ ਸਿੰਘ, ਪਰਵਿੰਦਰ ਕੌਰ, ਜਸਵੰਤ ਸਿੰਘ, ਗੀਤਿਕਾ ਰਾਜਿੰਦਰ ਰਾਜੂ, ਕੁਲਵੰਤ ਲਾਲਕਾ ਅਤੇ ਹਰਿੰਦਰ ਕੋਹਲੀ ਸ਼ਾਮਲ ਹਨ।

ਮਹਿਲਾਵਾਂ ਤੇ ਵੱਖ-ਵੱਖ ਵਰਗਾਂ ਨੂੰ ਵੀ ਮਿਲੀ ਥਾਂ

ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਵਿੱਚ ਮਹਿਲਾ, ਜਨਰਲ, ਐਸਸੀ ਅਤੇ ਬੀਸੀ ਵਰਗਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ। ‘ਆਪ’ ਨੇ ਐਲਾਨੇ ਗਏ ਸਾਰੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਮੀਦਵਾਰਾਂ ਦੇ ਐਲਾਨ ਨਾਲ ਪੰਜਾਬ ਦੀਆਂ ਆਗਾਮੀ ਨਗਰ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਹੋਰ ਗਰਮ ਹੋਣ ਦੀ ਸੰਭਾਵਨਾ ਹੈ।

-(ਟੀਵੀ 9 ਪੰਜਾਬੀ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments