Thursday, May 14, 2026
Google search engine
Homeਤਾਜ਼ਾ ਖਬਰਫਿਰ ਚਰਚਾਵਾਂ ਵਿੱਚ ਆਏ ਯੋਗਰਾਜ ਸਿੰਘ, ਵਾਇਰਲ ਫਿਲਮੀ ਦ੍ਰਿਸ਼ ਕਾਰਨ ਵਧਿਆ ਵਿਵਾਦ

ਫਿਰ ਚਰਚਾਵਾਂ ਵਿੱਚ ਆਏ ਯੋਗਰਾਜ ਸਿੰਘ, ਵਾਇਰਲ ਫਿਲਮੀ ਦ੍ਰਿਸ਼ ਕਾਰਨ ਵਧਿਆ ਵਿਵਾਦ

ਸ਼ਿਕਾਇਤ ਵਿੱਚ ਯੋਗਰਾਜ ਸਿੰਘ ਦੇ ਨਾਲ-ਨਾਲ ਫਿਲਮ ਨਾਲ ਜੁੜੇ ਨਿਰਮਾਤਾਵਾਂ ਅਤੇ ਇਸ ਦੇ ਪ੍ਰਸਾਰਣ ਨਾਲ ਸੰਬੰਧਿਤ ਲੋਕਾਂ ਖ਼ਿਲਾਫ਼ ਵੀ ਤੁਰੰਤ ਮਾਮਲਾ ਦਰਜ ਕਰਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਚੰਡੀਗੜ੍ਹ
ਸਾਬਕਾ ਭਾਰਤੀ ਕ੍ਰਿਕਟਰ Yuvraj Singh ਦੇ ਪਿਤਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਚੰਡੀਗੜ੍ਹ ਦੇ ਉੱਚ ਪੁਲਿਸ ਅਧਿਕਾਰੀ ਕੋਲ ਉਨ੍ਹਾਂ ਖ਼ਿਲਾਫ਼ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਇੱਕ ਵਾਇਰਲ ਹੋ ਰਹੇ ਫਿਲਮੀ ਦ੍ਰਿਸ਼ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਇੱਕ ਮਹਿਲਾ ਕਿਰਦਾਰ, ਜੋ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ, ਲਈ ਅਪਮਾਨਜਨਕ ਅਤੇ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਦੋਸ਼ ਲਗੇ ਹਨ।

ਇਹ ਸ਼ਿਕਾਇਤ ਵਕੀਲ ਉੱਜਵਲ ਭਸੀਨ ਵੱਲੋਂ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਯੋਗਰਾਜ ਸਿੰਘ ਦੇ ਨਾਲ-ਨਾਲ ਫਿਲਮ ਨਾਲ ਜੁੜੇ ਨਿਰਮਾਤਾਵਾਂ ਅਤੇ ਇਸ ਦੇ ਪ੍ਰਸਾਰਣ ਨਾਲ ਸੰਬੰਧਿਤ ਲੋਕਾਂ ਖ਼ਿਲਾਫ਼ ਵੀ ਤੁਰੰਤ ਮਾਮਲਾ ਦਰਜ ਕਰਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਸ਼ਿਕਾਇਤ ਵਿੱਚ ਕੀ ਲਿਖਿਆ ਗਿਆ?
ਸ਼ਿਕਾਇਤ ਅਨੁਸਾਰ ਵਾਇਰਲ ਦ੍ਰਿਸ਼ ਵਿੱਚ ਵਰਤੀ ਗਈ ਸ਼ਬਦਾਵਲੀ ਮਹਿਲਾਵਾਂ ਪ੍ਰਤੀ ਬੇਅਦਬੀ ਅਤੇ ਅਪਮਾਨ ਨੂੰ ਦਰਸਾਉਂਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਭਾਸ਼ਾ ਸਮਾਜ ਵਿੱਚ ਔਰਤਾਂ ਪ੍ਰਤੀ ਗਲਤ ਸੋਚ ਅਤੇ ਨਕਾਰਾਤਮਕ ਰਵੱਈਏ ਨੂੰ ਹੋਰ ਵਧਾਵਾ ਦੇ ਸਕਦੀ ਹੈ, ਜਿਸ ਕਾਰਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਸ਼ਿਕਾਇਤ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਸਿਰਫ਼ ਇੱਕ ਆਮ ਟਿੱਪਣੀ ਨਹੀਂ, ਸਗੋਂ ਮਹਿਲਾਵਾਂ ਦੇ ਸਨਮਾਨ ਅਤੇ ਇੱਜ਼ਤ ‘ਤੇ ਸਿੱਧਾ ਅਸਰ ਪਾਉਣ ਵਾਲਾ ਮਾਮਲਾ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਜਨਕ ਗੱਲ ਹੈ ਕਿ ਯੋਗਰਾਜ ਸਿੰਘ, ਜੋ ਅਕਸਰ ਆਪਣੇ ਆਪ ਨੂੰ ਗੁਰੂਆਂ ਦੀ ਵਿਚਾਰਧਾਰਾ ਨਾਲ ਜੋੜਦੇ ਹਨ, ਉਨ੍ਹਾਂ ਵੱਲੋਂ ਮਹਿਲਾਵਾਂ ਲਈ ਇਸ ਤਰ੍ਹਾਂ ਦੀ ਅਸ਼ੋਭਨੀ ਅਤੇ ਭੱਦੀ ਭਾਸ਼ਾ ਵਰਤੀ ਗਈ।

(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments