Thursday, October 8, 2026
Google search engine
Homeਤਾਜ਼ਾ ਖਬਰਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ; 75...

ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ; 75 ਸਾਲ ਦੀ ਉਮਰ ’ਚ ਹੋਇਆ ਦਿਹਾਂਤ

ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ; 75 ਸਾਲ ਦੀ ਉਮਰ ’ਚ ਹੋਇਆ ਦਿਹਾਂਤ

ਮੁੱਢਲੀ ਜਾਣਕਾਰੀ ਮੁਤਾਬਕ ਨਾਨਾ ਪਾਟੇਕਰ ਨੂੰ ਸਵੇਰੇ ਕਰੀਬ 5:20 ਵਜੇ ਮ੍ਰਿਤਕ ਐਲਾਨਿਆ ਗਿਆ। ਸ਼ੁਰੂਆਤੀ ਤੌਰ ’ਤੇ ਦਿਲ ਦਾ ਦੌਰਾ ਪੈਣ ਨੂੰ ਉਨ੍ਹਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਗੋਆ

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗੋਆ ਦੇ ਡੋਨਾ ਪੌਲਾ ਸਥਿਤ ਆਪਣੇ ਘਰ ਵਿੱਚ ਬੇਹੋਸ਼ ਮਿਲੇ ਸਨ। ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮੁੱਢਲੀ ਜਾਣਕਾਰੀ ਮੁਤਾਬਕ ਨਾਨਾ ਪਾਟੇਕਰ ਨੂੰ ਸਵੇਰੇ ਕਰੀਬ 5:20 ਵਜੇ ਮ੍ਰਿਤਕ ਐਲਾਨਿਆ ਗਿਆ। ਸ਼ੁਰੂਆਤੀ ਤੌਰ ’ਤੇ ਦਿਲ ਦਾ ਦੌਰਾ ਪੈਣ ਨੂੰ ਉਨ੍ਹਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੇ ਕਰੀਬ 45 ਮਿੰਟ ਤੱਕ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ।

1978 ਵਿੱਚ ਫਿਲਮਾਂ ਦੀ ਦੁਨੀਆ ’ਚ ਰੱਖਿਆ ਸੀ ਕਦਮ

ਨਾਨਾ ਪਾਟੇਕਰ ਨੇ ਸਾਲ 1978 ਵਿੱਚ ਫਿਲਮ ‘ਗਮਨ’ ਰਾਹੀਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਿੰਦੀ ਦੇ ਨਾਲ-ਨਾਲ ਮਰਾਠੀ ਸਿਨੇਮਾ ਵਿੱਚ ਵੀ ਉਨ੍ਹਾਂ ਨੇ ਆਪਣੀ ਵਿਲੱਖਣ ਅਦਾਕਾਰੀ ਦੀ ਛਾਪ ਛੱਡੀ। ਉਨ੍ਹਾਂ ਨੇ ਆਪਣੇ ਲੰਬੇ ਫਿਲਮੀ ਸਫ਼ਰ ਦੌਰਾਨ ਕਈ ਯਾਦਗਾਰ ਕਿਰਦਾਰ ਨਿਭਾਏ।

‘ਪਰਿੰਦਾ’, ‘ਪ੍ਰਹਾਰ’, ‘ਅੰਗਾਰ’, ‘ਕ੍ਰਾਂਤੀਵੀਰ’, ‘ਤਿਰੰਗਾ’, ‘ਖਾਮੋਸ਼ੀ’ ਅਤੇ ‘ਅਬ ਤੱਕ ਛੱਪਣ’ ਸਮੇਤ ਕਈ ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।

ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਫਿਟਨੈਸ ਨੂੰ ਲੈ ਕੇ ਸਨ ਚਰਚਾ ’ਚ

ਨਾਨਾ ਪਾਟੇਕਰ ਹਾਲ ਹੀ ਵਿੱਚ ਆਪਣੀ ਸ਼ਾਨਦਾਰ ਫਿਟਨੈਸ ਕਾਰਨ ਵੀ ਸੁਰਖੀਆਂ ਵਿੱਚ ਆਏ ਸਨ। ਫੋਟੋਗ੍ਰਾਫਰ ਅਤੇ ਨਿਰਮਾਤਾ ਅਤੁਲ ਕਸਬੇਕਰ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਨਾਨਾ ਪਾਟੇਕਰ ਲਗਾਤਾਰ 15 ਟ੍ਰਾਈਸੈਪਸ ਡਿਪਸ ਕਰਦੇ ਨਜ਼ਰ ਆਏ ਸਨ। ਵੀਡੀਓ ਦੇ ਅੰਤ ਵਿੱਚ ਉਹ ਮੁਸਕਰਾਉਂਦੇ ਹੋਏ ਵੀ ਦਿਖਾਈ ਦਿੱਤੇ ਸਨ।

ਕਈ ਚਰਚਿਤ ਫਿਲਮਾਂ ਦਾ ਰਹੇ ਹਿੱਸਾ

ਨਾਨਾ ਪਾਟੇਕਰ ਨੇ ਆਪਣੇ ਕਰੀਅਰ ਦੇ ਆਖਰੀ ਦੌਰ ਵਿੱਚ ਵੀ ਫਿਲਮਾਂ ਵਿੱਚ ਸਰਗਰਮੀ ਬਣਾਈ ਰੱਖੀ। ਉਹ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ ਅਤੇ ਰਿਤੇਸ਼ ਦੇਸ਼ਮੁਖ ਸਟਾਰਰ ‘ਹਾਊਸਫੁੱਲ 5’ ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਵਿਸ਼ਾਲ ਭਾਰਦਵਾਜ ਦੀ ‘ਓ’ਰੋਮੀਓ’ ਵਿੱਚ ਉਨ੍ਹਾਂ ਨੇ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ, ਜਿਸ ਵਿੱਚ ਸ਼ਾਹਿਦ ਕਪੂਰ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਵਿੱਚ ਸਨ। ਉਹ ਅਨਿਲ ਕਪੂਰ ਅਤੇ ਰਾਧਿਕਾ ਮਦਾਨ ਅਭਿਨੀਤ ‘ਸੂਬੇਦਾਰ’ ਵਿੱਚ ਵੀ ਕੈਮਿਓ ਕਰਦੇ ਨਜ਼ਰ ਆਏ ਸਨ।

ਨਾਨਾ ਪਾਟੇਕਰ ਦੇ ਦਿਹਾਂਤ ਦੀ ਖ਼ਬਰ ਨਾਲ ਹਿੰਦੀ ਅਤੇ ਮਰਾਠੀ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

-(ਪੀਟੀਸੀ ਨਿਊਜ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments