Breaking- ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੂਰੁ ਹੋਇਆ, ਪਰ ਇਸ ਸੈਸ਼ਨ ਵਿਚ ਭਾਜਪਾ ਨੇ ਹਿੱਸਾ ਨਹੀਂ ਲਿਆ
ਚੰਡੀਗੜ੍ਹ, 27 ਸਤੰਬਰ – ਪੰਜਾਬ ਸਰਕਾਰ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿੱਚ ਹੋਈ ਬਹਿਸ ਤੋਂ ਬਾਅਦ ਰਾਜਪਾਲ ਵੱਲੋਂ ਸੈਸ਼ਨ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਜਾ ਰਿਹਾ ਹੈ। ਇਸ ਸੈਸ਼ਨ ਦੇ ਖਿਲਾਫ ਹੀ ਪੰਜਾਬ ਭਾਜਪਾ ਵੱਲੋਂ ਮੌਕ ਸੈਸ਼ਨ ਰੱਖਿਆ ਗਿਆ ਹੈ। 27 ਸਤੰਬਰ ਨੂੰ ਸੈਸ਼ਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਭਾਜਪਾ ਵੱਲੋਂ ਮੀਟਿੰਗ ਕਰਕੇ ਇਸ ਦੇ ਨਾਲ ਹੀ ਵੱਖਰਾ ਮੌਕ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਵਿਧਾਨ ਸਭਾ ਸੈਸ਼ਨ ਦੀ ਸੁਰੂਆਤ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਜਾਵੇਗੀ। ਸਰਧਾਂਜਲੀ ਤੋਂ ਬਾਅਦ ਬਿਜਨੈਸ ਅਡਵਾਇਜ਼ਰੀ ਕਮੇਟੀ (BAC) ਦੀ ਅਹਿਮ ਮੀਟਿੰਗ ਹੋਵੇਗੀ ਜਿਸ ਵਿੱਚ ਸੈਸ਼ਨ ਦੇ ਮੁੱਦਿਆਂ ਤੇ ਵਿਚਾਰ ਕੀਤੀ ਜਾਵੇਗੀ। ਸੈਸ਼ਨ ਵਿੱਚ GST ਤੇ ਪਰਾਲੀ ਦੇ ਮੁੱਦੇ ਅਹਿਮ ਰਹਿਣਗੇ। ਹਾਲਾਂਕਿ ਵਿਰੋਧੀ ਧਿਰਾਂ ਵੱਲੋਂ ਇਹ ਵਾਰ- ਵਾਰ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਗੁੰਮਰਾਹ ਕਰ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਸੈਸ਼ਨ ਬੁਲਾਉਣ ਦਾ ਅਸਲ ਮੁੱਦਾ ਓਪਰੇਸ਼ਨ ਲੋਟਸ ਖਿਲਾਫ ਕਾਰਵਾਈ ਪਾਉਣਾ ਹੈ। ਫਿਲਹਾਲ ਕੀ ਕੁਝ ਹੋਵੇਗਾ ਵਿਧਾਨ ਸਭਾ ਵਿੱਚ ਇਸ ਸੈਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ।