Breaking- ਸੇਵਾ ਕੇਂਦਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਫਰੀਦਕੋਟ, 3 ਜਨਵਰੀ – (ਪੰਜਾਬ ਡਾਇਰੀ) ਨਵੇਂ ਸਾਲ ਦੀ ਆਮਦ ਤੇ ਮਿੰਨੀ ਸਕੱਤਰੇਤ ਸੇਵਾ ਕੇਂਦਰ, ਫਰੀਦਕੋਟ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸ੍ਰੀ ਗੁਰਦਿੱਤ ਸਿੰਘ ਸੇਖੋ ਅਤੇ ਸ੍ਰੀ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ, ਕੋਟਕਪੂਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸੇਵਾ ਕੇਂਦਰ ਫਰੀਦਕੋਟ ਦੇ ਸਮੂਹ ਸਟਾਫ ਵਲੋਂ ਚਾਹ-ਬਰੈਡ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸੇਵਾਂ ਕੇਂਦਰ ਫਰੀਦਕੋਟ ਦੇ ਸ਼੍ਰੀ ਗੁਰਪ੍ਰੀਤ ਸਿੰਘ ਡੀ.ਐਮ ਅਤੇ ਸ੍ਰੀ ਸੰਜੀਵ ਕੁਮਾਰ ਏ.ਡੀ.ਐਮ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦਾ ਸਮੂਹ ਸਟਾਫ, ਸੇਵਾਂ ਕੇਂਦਰ ਦਾ ਸਮੂਹ ਸਟਾਫ, ਤਹਿਸੀਲ ਕਰਮਚਾਰੀ, ਵਸੀਕਾ ਨਵੀਸ ਅਸ਼ਟਾਮ ਫਿਰੋਸ਼ ਅਤੇ ਸਮੂਹ ਸੰਗਤ ਹਾਜ਼ਰ ਸੀ। ਇਸ ਤੋ ਇਲਾਵਾ ਸ੍ਰੀ ਰਾਜਿੰਦਰ ਦਾਸ ਰਿੰਕੂ, ਐਡਵੋਕੇਟ ਸ੍ਰੀ ਜਗਜੋਤ ਸਿੰਘ ਜੋਲੀ, ਐਡਵੋਕੇਟ ਰਾਜ ਬਹਾਦਰ ਸਿੰਘ, ਐਡਵੋਕੇਟ ਤਾਜਿਦੰਰ ਸਿੰਘ, ਸ਼੍ਰੀ ਰਾਜਵਿੰਦਰ ਸਿੰਘ, ਰਾਕੇਸ਼ ਕੁਮਾਰ ਸੀਨੀਅਰ ਆਪ੍ਰੇਟਰ ਸਮੇਤ ਸਮੂਹ ਕੰਪਿਊਟਰ ਅਪਰੇਟਰ ਵੀ ਹਾਜ਼ਰ ਸਨ।