Breaking News- ਤੇਜ ਰਫ਼ਤਾਰ ਕਾਰਨ ਵੱਡਾ ਹਾਦਸਾ ਵਪਾਰਿਆ, ਕਈ ਲੋਕ ਹੋਏ ਹਾਦਸੇ ਦਾ ਸ਼ਿਕਾਰ
ਗੁਰਦਾਸਪੁਰ, 4 ਫਰਵਰੀ – (ਬਾਬਸ਼ਾਹੀ ਬਿਊਰੋ) ਇਕ ਵਾਰ ਫਿਰ ਤੇਜ਼ ਰਫ਼ਤਾਰ ਨੇ ਇਕ ਹੋਰ ਜਾਨ ਲੈ ਲਈ। ਤੇਜ ਰਫਤਾਰ ਦੇ ਕਾਰਨ ਹੋਏ ਭਿਆਨਕ ਸੜਕ ਹਾਦਸੇ ਵਿੱਚ ਇਕ ਔਰਤ ਦੀ ਮੌਤ ਹੋ ਗਈ ਜਦ ਕਿ ਤਿੰਨ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਹਾਦਸਾ ਬਟਾਲਾ ਦੇ ਨਜ਼ਦੀਕੀ ਪਿੰਡ ਮਡਿਆਲਾ ਵਿਖੇ ਉਸ ਵੇਲੇ ਵਾਪਰਿਆ ਜਦੋਂ ਅਮ੍ਰਿਤਸਰ ਦੇ ਵਲੋਂ ਆ ਰਹੀ ਤੇਜ਼ ਰਫਤਾਰ ਕਾਰ ਦਾ ਬੈਂਲਸ ਵਿਗੜਨ ਕਾਰਨ ਕਾਰ ਸੜਕ ਕਿਨਾਰੇ ਬੱਸ ਦੇ ਇੰਤਜਾਰ ਵਿੱਚ ਖੜੇ ਲੋਕਾਂ ਨੂੰ ਲਪੇਟ ਵਿੱਚ ਲੈਂਦੇ ਹੋਏ ਖੇਤਾਂ ਵਿੱਚ ਜਾ ਡਿੱਗੀ।
ਇਸ ਦੌਰਾਨ ਕਾਰ ਦੀ ਚਪੇਟ ਵਿੱਚ ਆਏ ਲੋਕਾਂ ਵਿਚੋਂ ਇਕ ਔਰਤ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਗੁਰਪ੍ਰੀਤ ਕੌਰ ਉਮਰ 32 ਸਾਲ ਵਜੋਂ ਹੋਈ ਹੈ ਜਦਕਿ ਤਿੰਨ ਹੋਰ ਲੋਕ ਬੁਰ੍ਹੀ ਤਰ੍ਹਾਂ ਜ਼ਖਮੀ ਹੋ ਗਏ , ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਦੂਜੇ ਪਾਸੇ ਕਾਰ ਚਾਲਕ ਕਾਰ ਨੂੰ ਮੌਕੇ ਤੇ ਛੱਡ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।