ਵੱਡੀ ਖ਼ਬਰ – ਪੁਲਿਸ ਨੂੰ ਮਿਲੀ ਸਫਲਤਾ, ਐਂਬੂਲੈਂਸ ਦੇ ਜ਼ਰੀਏ ਹਥਿਆਰ ਲਿਜਾ ਰਹੇ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਤਲਵੰਡੀ ਸਾਬੋ, 1 ਮਾਰਚ – (ਬਾਬੂਸ਼ਾਹੀ ਬਿਊਰੋ) ਸਬ ਡਵੀਜਨ ਤਲਵੰਡੀ ਸਾਬੋ ਦੀ ਪੁਲਸ ਨੇ ਅਜਿਹੇ ਲੋਕਾ ਨੂੰ ਮਾਰੂ ਹਥਿਆਰਾ ਸਮੇਤ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ ਜੋ ਐਂਬੂਲੈਂਸ ਵਿੱਚ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਕਿਸੇ ਵੱਡੀ ਵਾਰਦਾਰ ਨੂੰ ਅੰਜਾਮ ਦੇਣ ਦੀ ਫਿਰਾਕਤ ਵਿੱਚ ਸਨ, ਪੁਲਸ ਨੇ ਇਹਨਾਂ ਲੋਕਾਂ ਨੂੰ ਮਾਰੂ ਹਥਿਆਰਾ ਸਮੇਤ ਕਾਬੂ ਕੀਤਾ ਹੈ,ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
ਸਮਾਜ ਸੇਵੀ ਸੰਸਥਾ ਦੀ ਇਹ ਐਂਬੂਲੈਂਸ ਭਾਵੇ ਕਿ ਲੋਕਾਂ ਨੂੰ ਮੁਸਕਲ ਸਮੇ ਵਰਤੋ ਲਈ ਹੈ ਪਰ ਐਬੂਲੈਸ ਦੀ ਆੜ ਵਿੱਚ ਅਕਸ ਕੁੱਝ ਲੋਕਾਂ ਵੱਲੋ ਗਲਤ ਕੰਮਾਂ ਨੂੰ ਅੰਜਾਮ ਦਿੱਤਾ ਜਾਦਾਂ ਹੈ,ਸਬ ਡਵੀਜਨ ਤਲਵੰਡੀ ਸਾਬੋ ਪੁਲਸ ਦੇ ਅੜੀਕੇ ਚੜੇ 10 ਲੋਕ ਵੀ ਕੁੱਝ ਅਜਿਹਾ ਕਰਨ ਦੀ ਫਿਰਤਕ ਵਿੱਚ ਸਨ,ਦਰਾਸਰ ਤਲਵੰਡੀ ਸਾਬੋ ਦੀ ਸੀਗੋ ਚੋਕੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੀਗੋ ਦੇ ਸੂਰਤੀਆਂ ਪੈਲਸ ਨੇੜੇ ਬੰਦ ਪਏ ਢਾਬੇ ਦੇ ਪਿਛੇ ਕੁੱਝ ਲੋਕ ਐਬੂਲੈਸ ਵਿੱਚ ਮਾਰੂ ਹਥਿਆਰਾ ਸਮੇਤ ਲੈਸ ਹਨ ਅਤੇ ਇਲਾਕੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।
ਜਿਸ ਤੇ ਚੋਕੀ ਪੁਲਸ ਨੇ ਪੁਲਸ ਪਾਰਟੀ ਸਮੇਤ ਜਿਲਾ ਪੁਲਸ ਮੁੱਖੀ ਦੀ ਹਦਾਇਤਾਂ ਤੇ ਮੋਕੇ ਤੇ ਛਾਪਾਮਾਰੀ ਕੀਤੀ ਤਾਂ 10 ਲੋਕਾਂ ਐਬੂਲੈਸ ਵਿੱਚ ਹਥਿਆਰਾ ਸਮੇਤ ਲੈਸ ਬੈਠੇ ਸਨ,ਜਿੰਨਾ ਤੋ ਪੁਲਸ ਨੇ ਡਾਗਾਂ, ਸੋਟੀਆਂ, ਕੁਹਾੜੀਆਂ ਅਤੇ ਬੇਸਬਾਲ ਆਦਿ ਮਾਰੂ ਹਥਿਆਰ ਬਰਾਮਦ ਕਰਕੇ ਆਪਣੇ ਕਬਜੇ ਵਿੱਚ ਲੈ ਲੇ ਅਤੇ ਕਥਿਤ ਦੋਸੀਆਂ ਨੂੰ ਮੋਕੇ ਤੇ ਕਾਬੂ ਕਰ ਲਿਆਂ।ਪੁਲਸ ਦੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ,ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਥਿਤ ਆਰੋਪੀਆਂ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ।