Big News- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਵਿੱਚ ਤਬਦੀਲੀ, ਹੁਣ ਸਰੀਰਕ ਸਿੱਖਿਆ ਦੇ ਵਿਸ਼ੇ ਵਿੱਚ 4 ਹੋਣਹਾਰ ਖਿਡਾਰੀਆਂ ਦੀ ਜੀਵਨੀ ਹੋਈ ਸ਼ਾਮਿਲ
ਚੰਡੀਗੜ੍ਹ, 17 ਅਪ੍ਰੈਲ – ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਫੈਸਲਾ ਕੀਤਾ ਹੁਣ ਵਿਦਿਆਰਥੀਆਂ ਵਿੱਚ ਐਥਲੈਟਿਕ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਕੂਲ ਦੇ ਸਿਲੇਬਸ ਵਿੱਚ ਚਾਰ ਹੋਣਹਾਰ ਖਿਡਾਰੀਆਂ – ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ ਅਤੇ ਕੌਰ ਸਿੰਘ ਦੀਆਂ ਜੀਵਨੀਆਂ ਸ਼ਾਮਲ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਖਿਡਾਰੀਆਂ ਦੀ ਇਹ ਯਾਤਰਾ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕਰੇਗੀ ।