ਅਹਿਮ ਖ਼ਬਰ – ਮਿਲਟਰੀ ਸਟੇਸ਼ਨ ਵਿੱਚ ਮਰੇ 4 ਫੌਜੀਆਂ ਦਾ ਕਾਤਲ ਫੌਜੀ ਹੀ ਨਿਕਲਿਆ
ਬਠਿੰਡਾ, 17 ਅਪ੍ਰੈਲ – ਪੰਜਾਬ ਪੁਲਿਸ ਨੇ ਬਠਿੰਡਾ ਮਿਲਟਰੀ ਸਟੇਸ਼ਨ ਵਿਚ ਫਾਇਰਿੰਗ ਵਿਚ ਕੁਝ ਦਿਨ ਪਹਿਲਾਂ 4 ਫੌਜੀਆਂ ਦੀ ਮੌਤ ਹੋਈ ਉਸ ਮਾਮਲੇ ਵਿਚ ਇਕ ਫੌਜੀ ਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਬੀਤੇ ਕੱਲ੍ਹ ਫੌਜ ਨੇ 4 ਜਵਾਨਾਂ ਤੋਂ ਪੁੱਛਗਿੱਛ ਕੀਤੀ ਸੀ। ਗ੍ਰਿਫਤਾਰ ਕੀਤੇ ਗਏ ਫੌਜੀ ਦੀ ਪਛਾਣ ਗਨਰ ਦੇਸਾਈ ਮੋਹਨ ਵਜੋਂ ਹੋਈ ਹੈ।
ਗਨਰ ਦੇਸਾਈ ਮੋਹਨ ਹੀ ਘਟਨਾ ਦੇ ਮੁੱਖ ਗਵਾਹ ਵਜੋਂ ਸਾਹਮਣੇ ਆਇਆ ਸੀ ਜਿਸਨੇ ਦੱਸਿਆ ਸੀ ਕਿ ਉਸਨੇ ਦੋ ਸ਼ੱਕੀ ਬੰਦੂਕਧਾਰੀਆਂ ਨੂੰ ਜੰਗਲ ਵੱਲ ਭੱਜਦੇ ਵੇਖਿਆ ਹੈ। ਹੁਣ ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਗਨਰ ਦੇਸਾਈ ਮੋਹਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਕਿ ਉਸਨੇ ਹੀ 4 ਸੁੱਤੇ ਪਏ ਫੌਜੀਆਂ ਦਾ ਕਤਲ ਕੀਤਾ ਹੈ। ਬਠਿੰਡਾ ਦੇ ਐਸ ਐਸ ਪੀ ਇਸ ਮਾਮਲੇ ’ਤੇ ਦੁਪਹਿਰ 12.00 ਵਜੇ ਪ੍ਰੈਸ ਕਾਨਫਰੰਸ ਕਰਨਗੇ।