10 ਮਈ ਨੂੰ ਫ਼ਰੀਦਕੋਟ ’ਚ ਹੋਵੇਗਾ ਪੰਜਾਬੀ ਨਾਟਕ ‘ਰਾਹਾਂ ਵਿਚ ਅੰਗਿਆਰ ਬੜੇ ਸੀ’ ਦਾ ਮੰਚਨ:ਜ਼ਿਲਾ ਭਾਸ਼ਾ ਅਫ਼ਸਰ
ਫ਼ਰੀਦਕੋਟ, 8 ਮਈ (ਪੰਜਾਬ ਡਾਇਰੀ)-ਦਫ਼ਤਰ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਵੱਲੋਂ ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜਾਬ ਦੀ ਸਮਰੱਥ ਸ਼ਾਇਰਾ ਸੁਖਵਿੰਦਰ ਅੰਮਿ੍ਤ ਦੇ ਜੀਵਨ ਤੇ ਅਧਾਰਿਤ, ਅਕਸ ਰੰਗਮੰਚ ਸਮਰਾਲਾ ਵੱਲੋਂ 10 ਮਈ, ਦਿਨ ਬੁੱਧਵਾਰ ਨੂੰ ਸਵੇਰੇ 10:00 ਵਜੇ ਮਹਾਂਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਪੰਜਾਬੀ ਨਾਟਕ ‘ਰਾਹਾਂ ਵਿਚ ਅੰਗਿਆਰ ਬੜੇ ਸੀ’ ਖੇਡਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਨੇ ਦੱਸਿਆ ਕਿ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਹਨ। ਨਾਟਕ ’ਚ ਨਾਇਕਾ ਦੀ ਭੂਮਿਕਾ ਕਮਲਜੀਤ ਕੌਰ ਉਰਫ਼ ਨੂਰ ਕਮਲ ਨਿਭਾਏਗੀ। ਇਸ ਨਾਟਕ ਮੇਲੇ ਦੇ ਮੁੱਖ ਮਹਿਮਾਨ ਸੁਖਵਿੰਦਰ ਅੰਮਿ੍ਤ ਪੰਜਾਬੀ ਦੀ ਨਾਮਵਰ ਸ਼ਾਇਰਾ ਹੋਣਗੇ। ਪ੍ਰਧਾਨ ਪੰਜਾਬੀ ਦੇ ਸਿਰਮੌਰ ਸ਼ਾਇਰ ਵਿਜੈ ਵਿਵੇਕ ਅਤੇ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਜਗਜੀਤ ਸਿੰਘ ਚਾਹਲ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਿੰਦਰ ਸੰਧੂ, ਮਨਮਿੰਦਰ ਸਿੰਘ ਢਿੱਲੋਂ ਚੇਅਰਮੈਨ, ਸਚਦੇਵ ਗਿੱਲ ਪਿ੍ਰੰਸੀਪਲ ਸਕਾਲਰਜ਼ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਹੋਣਗੇ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਅਤੇ ਚਿੱਤਕਰਾਰ ਪ੍ਰੀਤ ਭਗਵਾਨ ਵੱਲੋਂ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਜਾਵੇਗੀ। ਜ਼ਿਲਾ ਭਾਸ਼ਾ ਅਫ਼ਸਰ ਸ਼੍ਰੀ ਪੁਰੀ ਨੇ ਸਮੂਹ ਕਲਾ ਪ੍ਰੇਮੀਆਂ ਨੂੰ ਇਸ ਨਾਟਕ ਦਾ ਆਨੰਦ ਮਾਣਨ ਲਈ ਖੁੱਲਾ ਸੱਦਾ ਦਿੱਤਾ ਹੈ। ਇਸ ਮੌਕੇ ਕਲਮਾਂ ਦੇ ਰੰਗ ਦੇ ਚੇਅਰਮੈਨ ਪ੍ਰੋ.ਬੀਰਇੰਦਰ ਸਿੰਘ ਸਰਾਂ, ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਹੋਣਗੇ।