Tuesday, April 21, 2026
Google search engine
Homeਰਾਜਨੀਤੀਪੰਜਾਬ ‘ਤੇ ਵਧਦਾ ਕਰਜ਼ਾ: ਸਰਕਾਰ ਨੇ ਫਿਰ ਲਿਆ 1300 ਕਰੋੜ ਦਾ ਲੋਨ

ਪੰਜਾਬ ‘ਤੇ ਵਧਦਾ ਕਰਜ਼ਾ: ਸਰਕਾਰ ਨੇ ਫਿਰ ਲਿਆ 1300 ਕਰੋੜ ਦਾ ਲੋਨ

ਤਾਜ਼ਾ ਜਾਣਕਾਰੀ ਮੁਤਾਬਕ, ਸਰਕਾਰ ਨੇ 21 ਅਪ੍ਰੈਲ ਨੂੰ ਮਾਰਕੀਟ ਤੋਂ 1300 ਕਰੋੜ ਰੁਪਏ ਦਾ ਨਵਾਂ ਕਰਜ਼ਾ ਉਠਾਇਆ ਹੈ।

ਚੰਡੀਗੜ੍ਹ- Punjab Government ਵੱਲੋਂ ਲਗਾਤਾਰ ਕਰਜ਼ਾ ਲੈਣ ਦਾ ਸਿਲਸਿਲਾ ਜਾਰੀ ਹੈ, ਜਿਸ ਨਾਲ ਸੂਬਾ ਆਰਥਿਕ ਦਬਾਅ ਹੇਠ ਆਉਂਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਸਰਕਾਰ ਨੇ 21 ਅਪ੍ਰੈਲ ਨੂੰ ਮਾਰਕੀਟ ਤੋਂ 1300 ਕਰੋੜ ਰੁਪਏ ਦਾ ਨਵਾਂ ਕਰਜ਼ਾ ਉਠਾਇਆ ਹੈ।

20 ਦਿਨਾਂ ਵਿੱਚ ਦੂਜੀ ਵਾਰ ਕਰਜ਼ਾ
ਚਿੰਤਾਜਨਕ ਗੱਲ ਇਹ ਹੈ ਕਿ ਇਹ ਪਿਛਲੇ 20 ਦਿਨਾਂ ਵਿੱਚ ਦੂਜੀ ਵਾਰ ਹੈ ਜਦੋਂ ਸਰਕਾਰ ਨੇ ਕਰਜ਼ਾ ਲਿਆ ਹੈ। ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ 1500 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਇਸ ਤੋਂ ਇਲਾਵਾ, 31 ਜਨਵਰੀ ਨੂੰ ਵੀ 1000 ਕਰੋੜ ਰੁਪਏ ਦਾ ਲੋਨ ਸਰਕਾਰ ਵੱਲੋਂ ਉਠਾਇਆ ਗਿਆ ਸੀ।

ਲੰਬੇ ਸਮੇਂ ਲਈ ਕਰਜ਼ੇ ਦਾ ਬੋਝ
31 ਜਨਵਰੀ ਨੂੰ ਲਿਆ ਗਿਆ ਕਰਜ਼ਾ ਸਾਲ 2038 ਤੱਕ ਵਾਪਸ ਕਰਨਾ ਹੋਵੇਗਾ, ਜਿਸ ਨਾਲ ਲੰਬੇ ਸਮੇਂ ਲਈ ਵਿੱਤੀ ਬੋਝ ਬਣਿਆ ਰਹੇਗਾ। ਇਹ ਕਰਜ਼ਾ ਸਰਕਾਰੀ ਸਟਾਕ ਗਿਰਵੀ ਰੱਖ ਕੇ ਲਿਆ ਗਿਆ ਸੀ।

ਪੰਜਾਬ ‘ਤੇ ਕਰਜ਼ੇ ਦਾ ਵੱਡਾ ਭਾਰ
ਮੌਜੂਦਾ ਸਮੇਂ ਵਿੱਚ ਪੰਜਾਬ ‘ਤੇ ਕੁੱਲ ਕਰਜ਼ਾ ਲਗਭਗ 4 ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ। ਕਰਜ਼ਾ ਲੈਣ ਦੇ ਮਾਮਲੇ ਵਿੱਚ ਪੰਜਾਬ ਦੇਸ਼ ਦੇ ਸਿਖਰਲੇ ਸੂਬਿਆਂ ਵਿੱਚ ਸ਼ਾਮਲ ਹੋ ਗਿਆ ਹੈ, ਜੋ ਆਰਥਿਕ ਹਾਲਤ ਲਈ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ।

ਆਰਥਿਕ ਮਾਹਿਰਾਂ ਦੇ ਮੁਤਾਬਕ, ਜੇ ਇਹ ਰੁਝਾਨ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਸੂਬੇ ਦੀ ਵਿੱਤੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।

(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments