22 ਮਈ ਨੂੰ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਫਰੀਦਕੋਟ ਪੁੱਜਣਗੀਆਂ
(ਪੰਜਾਬ ਡਾਇਰੀ) 19 ਮਈ – ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜੋਂ ਰੋਸ ਪ੍ਰਦਰਸ਼ਨ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਸ਼ਹਿਰ ਫਰੀਦਕੋਟ ਵਿਖੇ ਉਹਨਾਂ ਦੇ ਘਰ ਅੱਗੇ 22 ਮਈ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ , ਉਸ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਪੁੱਜਣਗੀਆਂ । ਇਹ ਜਾਣਕਾਰੀ ਯੂਨੀਅਨ ਆਗੂ ਖੁਸ਼ਹਾਲ ਕੌਰ, ਛਿੰਦਰਪਾਲ ਕੌਰ ਤੇ ਸਰਬਜੀਤ ਕੌਰ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ । ਉਹਨਾਂ ਕਿਹਾ ਕਿ ਵਿਭਾਗ ਦੀ ਮੰਤਰੀ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਤੇ ਮੀਟਿੰਗ ਕਰਨ ਸਬੰਧੀ ਤਿੰਨ ਵਾਰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਹੈ । ਪਰ ਉਹਨਾਂ ਵੱਲੋਂ ਨਾ ਤਾਂ ਮੀਟਿੰਗ ਦੀ ਤਰੀਕ ਦਿੱਤੀ ਗਈ ਹੈ ਤੇ ਨਾ ਕੋਈ ਮੰਗ ਮੰਨੀ ਗਈ ਹੈ । ਵਰਕਰਾਂ ਤੇ ਹੈਲਪਰਾਂ ਨੂੰ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ । ਆਂਗਣਵਾੜੀ ਸੈਂਟਰਾਂ ਦਾ ਸਮਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਨਹੀਂ ਕੀਤਾ ਗਿਆ । ਹੋਰ ਵੀ ਬਹੁਤ ਸਾਰੀਆਂ ਮੰਗਾਂ ਤੇ ਮਸਲੇ ਹਨ ।