ਫਰੀਦਕੋਟ , 24 ਮਈ – (ਪੰਜਾਬ ਡਾਇਰੀ) ਕੁਝ ਇਨਸਾਨ ਸਟੇਜਿ ਦੇ ਧਨੀ ਹੋਇਆ ਕਰਦੇ ਹਨ, ਸਟੇਜ ਨੂੰ ਸੰਭਾਲ ਕੇ ਰੱਖਣਾ ਦਰਸ਼ਕਾ ਨੂੰ ਆਪਣੀ ਕਲਾ ਨਾਲ ਕੀਲ ਕਿ ਰੱਖਣਾ ਹਰ ਇਕ ਦੇ ਹਿੱਸੇ ਨਹੀ ਆਉਦਾ ਅਜ ਮੈ ਅਜਿਹੀ ਸਖਸ਼ੀਅਤ ਦੀ ਗੱਲ ਕਰਨ ਜਾ ਰਿਹਾ ਜਿੰਨਾ ਨੇ ਪੰਜਾਬ ਦੇ ਹਰ ਕਲਾਕਾਰ ਨਾਲ ਲਾਇਵ ਸ਼ੋਅ ਦੌਰਾਨ ਸਟੇਜ ਦਾ ਸੰਚਾਲਨ ਕੀਤਾ ਅਤੇ ਪੰਜਾਬ ਦਾ ਦਾ ਕੋਈ ਅਜਿਹਾ ਮੇਲਾ ਨਹੀ ਹੋਣਾ ਜਿਥੇ ਉਹਨਾ ਨੇ ਹਾਜ਼ਰੀ ਨਾ ਲਗਾਈ ਹੋਵੇ,ਅਜਿਹੀ ਸ਼ਖ਼ਸੀਅਤ ਦਾ ਨਾਮ ਏ ਚਾਚੀ ਲੁਤਰੋ ਉਰਫ਼ ਸ਼ੇਰ ਬਹਾਦਰ ਸਿੰਘ, ਜਿਸ ਨੇ ਅਤਰੋ ਚਤਰੋ ਤੋ ਬਾਅਦ ਪੰਜਾਬੀ ਫ਼ਿਲਮਾਂ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ, ਪੰਜਾਬ ਦੇ ਨਾਮਵਰ ਕਮੇਡੀ ਕਲਾਕਾਰਾ ਨਾਲ ਕੰਮ ਕੀਤਾ ਜਿੰਨਾ ਵਿਚੋ ਪ੍ਰਮੁੱਖ ਹਨ, ਜਸਵਿੰਦਰ ਭੱਲਾ, ਭਾਨਾ ਭਗੋੜਾ, ਚਾਚਾ ਬਿਸ਼ਨਾ, ਗੁਰਚੇਤ ਚਿਤਰਕਾਰ, ਨੇਕ ਮਟਰਾ ਵਾਲਾ ਬਹੁਤ ਸਾਰੀਆਂ ਪੰਜਾਬੀ ਫਿਲਮਾਂ, ਪੰਜਾਬੀ ਟੈਲੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਪੰਜਾਬੀ ਟੀ.ਵੀ. ਸੀਰੀਅਲ ਨਜ਼ਾਰੇ ਹੀ ਨਜ਼ਾਰੇ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਗਿਆ ,ਇਸ ਤੋ ਇਲਾਵਾ ਪੰਜਾਬੀ ਫਿਲਮਾਂ ਥੋਡਾ ਫਾਇਦਾ ਹੋਜੂ,ਮੇਲਾ ਆਸ਼ਕਾਂ ਦਾ,ਭੰਡਾ ਦੇ ਫੰਡੇ,ਕੱਢ ਤੀਆ ਕਸਰਾ,ਲਉ ਕਰ ਲੋ ਗੱਲ,ਜੁੱਲੀ ਚ ਜੱਟ,ਦੇਖ ਧੀਆਂ ਦੇ ਲੇਖ,ਛਿੰਦਾ ਧਾਲੀਵਾਲ ਦੀ ਫਿਲਮ ” ਸਰਵਣ ਪੁੱਤ , ਆਈਲੈਟਸ ਆਦਿ ਹੋਰ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ,
ਚਾਚੀ ਲੁਤਰੋ ਉਰਫ਼ ਦਾ ਜਨਮ ਪਿੰਡ ਰਾਮਾ ਵਿਖੇ ਪਿਤਾ ਸ. ਝੰਡਾ ਸਿੰਘ ਮਾਤਾ ਤੇਜ ਕੌਰ ਦੇ ਕੁੱਖੋਂ ਹੋਇਆ,ਮੁੱਢਲੀ ਸਿੱਖਿਆ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਰਾਮਾ ਮੰਡੀ ਤੋ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਪ੍ਰਾਪਤ ਕੀਤੀ, ਮਾਡਲਿੰਗ ਅਤੇ ਅਦਾਕਾਰੀ ਦਾ ਸ਼ੌਕ ਨੇ ਸ਼ੇਰ ਬਹਾਦਰ ਸਿੰਘ ਨੂੰ ਚਾਚੀ ਲੁਤਰੋ ਬਣਾਂ ਦਿੱਤਾ ਤੇ ਅੱਜ ਪੂਰੀ ਦੁਨੀਆਂ ਵਿੱਚ ਚਾਚੀ ਲੁਤਰੋ ਦੇ ਨਾਮ ਨਾਲ ਆਪਣੀ ਪਹਿਚਾਣ ਬਣਾ ਚੁੱਕੇ ਹਨ, ਇਸ ਤੋਂ ਇਲਾਵਾ ਚਾਚੀ ਲੁਤਰੋ ਨੇ ਪੰਜਾਬ ਦੇ ਬਹੁਤ ਸਾਰੇ ਨਾਮਵਰ ਪੰਜਾਬੀ ਕਲਾਕਾਰਾਂ ਦੇ ਨਾਲ ਕੰਮ ਕੀਤਾ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਕਰਤਾਰ ਰਮਲਾ, ਕੰਵਰ ਗਰੇਵਾਲ, ਮਨਜੀਤ ਸੰਧੂ ਸੁੱਖਣਵਾਲਾ, ਬੀਬਾ ਕੁਲਵੰਤ ਕੌਰ,ਦੇਵ ਝਨੀਰ, ਕੁਲਦੀਪ ਮਾਣਕ, ਧਰਮਪ੍ਰੀਤ, ਫ਼ਕੀਰ ਚੰਦ ਪਤੰਗਾ,ਜੰਟੀ ਹੀਰਾ, ਹਰਜੀਤ ਸਿੱਧੂ,ਨਿਰਮਲ ਸਿੱਧੂ,ਰਾਜਾ ਮਿਖਰਾਈ ਬੀਬਾ ਦੀਪ ਕਿਰਨ, ਹਰਿੰਦਰ ਸੰਧੂ, ਸ਼ਰੀਫ਼ ਦਿਲਦਾਰ,ਅਗਰੇਜ ਭੁੱਲਰ, ਮਨਮੋਹਨ ਸਿੱਧੂ, ਭਿੰਦੇ ਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ, ਬਲਕਾਰ ਅਣਖੀਲਾ, ਹਰਦੇਵ ਮਾਹੀਨੰਗਲ, ਬਲਵੀਰ ਚੋਟੀਆ ਅਤੇ ਜਸਮੀਨ ਚੋਟੀਆ, ਗੁਰਵਿੰਦਰ ਬਰਾੜ ,ਸਰਿੰਦਰ ਮਾਨ ਕਰਮਜੀਤ ਕੰਮੋ, ਲਗਭਗ ਪੰਜਾਬ ਦੇ ਸਾਰੇ ਨਾਮਵਰ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕੇ ਹਨ
ਫ਼ਿਲਮੀ ਦੁਨੀਆ ਤੋ ਇਲਾਵਾ ਚਾਚੀ ਲੁਤਰੋ ਪੰਜਾਬ ਦੇ ਮੇਲਿਆਂ ਦੀ ਸ਼ਾਨ ਏ, ਪੰਜਾਬ ਦਾ ਕੋਈ ਵੀ ਅਜਿਹਾ ਮੇਲਾ ਨਹੀਂ ਹੋਣਾ ਜਿਥੇ ਚਾਚੀ ਲੁਤਰੋ ਨੇ ਆਪਣੀ ਹਾਜ਼ਰੀ ਨਾਂ ਲਗਾਈਂ ਹੋਵੇ, ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਣ ਦੀ ਕਲਾ ਹੈ ਚਾਚੀ ਲੁਤਰੋ ਵਿੱਚ, ਜਦੋਂ ਪੰਜਾਬ ਦੇ ਮੇਲਿਆਂ ਦੇ ਵਿੱਚ ਚਾਚੀ ਲੁਤਰੋ ਸਟੇਜ ਤੇ ਆਉਂਦੀ ਆ ਤਾ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਦਾ ਏ, ਬਿਨਾਂ ਕਿਸੇ ਧੁੱਪ ਛਾਂ ਦੀ ਪ੍ਰਵਾਹ ਕੀਤੇ ਬਿਨਾਂ ਦਰਸ਼ਕ ਕੀਲੇ ਬੈਠੇ ਰਹਿੰਦੇ ਹਨ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਅਤੇ ਡਾਕਟਰ ਮੋਹਨ ਕਟਾਰੀਆ ਮਲੋਟ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਚਾਚੀ ਲੁਤਰੋ ਨੇ ਦੱਸਿਆ ਕਿ ਉਹ ਆਪਣੀ ਕਮੇਡੀ ਰਾਹੀ ਸਮਾਜਿਕ ਕੁਰੀਤੀਆਂ ਉੱਤੇ ਹਮੇਸ਼ਾ ਚੋਟ ਕਰਦੀ ਰਹੇਗੀ ਅਤੇ ਪੰਜਾਬ ਵਿੱਚ ਵੱਧ ਰਿਹਾ ਨਸ਼ਿਆਂ ਦਾ ਰੁਝਾਨ ਤੋ ਦੂਰ ਰਹਿਣ ਲਈ ਲੋਕਾਂ ਨੂੰ ਸੁਚੇਤ ਕਰਦੀ ਰਹੇਗੀ ਅਤੇ ਪੰਜਾਬੀ ਸਭਿਆਚਾਰ ਦੇ ਨਾਲੋ ਦਿਨੋ ਦਿਨ ਟੁੱਟ ਰਹੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੀ ਰਹੇਗੀ, ਪਰਮਾਤਮਾ ਚਾਚੀ ਲੁਤਰੋ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ