Tuesday, May 5, 2026
Google search engine
HomeਅਪਰਾਧInstagram ‘ਤੇ ਆਖਰੀ ਸੁਨੇਹਾ ਲਿਖ ਕੇ ਨੌਜਵਾਨ ਨੇ ਨਹਿਰ ‘ਚ ਮਾਰੀ ਛਾਲ,...

Instagram ‘ਤੇ ਆਖਰੀ ਸੁਨੇਹਾ ਲਿਖ ਕੇ ਨੌਜਵਾਨ ਨੇ ਨਹਿਰ ‘ਚ ਮਾਰੀ ਛਾਲ, 8 ਦਿਨਾਂ ਬਾਅਦ ਲਾਸ਼ ਮਿਲੀ; ਅਧਿਆਪਕ ਖਿਲਾਫ ਕੇਸ ਦਰਜ

ਮ੍ਰਿਤਕ ਵਿਦਿਆਰਥੀ ਯੋਗੇਸ਼ ਸ਼ਰਮਾ ਨੇ 25 ਅਪ੍ਰੈਲ 2026 ਨੂੰ ਸਰਹਿੰਦ ਨਹਿਰ ਵਿੱਚ ਛਾਲ ਮਾਰੀ ਸੀ। ਉਸਦੀ ਲਾਸ਼ ਦੋ ਦਿਨ ਪਹਿਲਾਂ 2 ਮਈ ਨੂੰ ਅਬੋਹਰ ਬ੍ਰਾਂਚ ਤੋਂ ਬਰਾਮਦ ਕੀਤੀ ਗਈ ਸੀ।

ਫਰੀਦਕੋਟ– ਫਰੀਦਕੋਟ ਦੇ ਸੁਖਾਂਵਾਲਾ ਪਿੰਡ ਨਾਲ ਸੰਬੰਧਤ ਇਕ ਵਿਦਿਆਰਥੀ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਸਦਰ ਥਾਣੇ ਵਿੱਚ ਇਕ ਕਾਲਜ ਅਧਿਆਪਕ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਵਿਦਿਆਰਥੀ ਯੋਗੇਸ਼ ਸ਼ਰਮਾ ਨੇ 25 ਅਪ੍ਰੈਲ 2026 ਨੂੰ ਸਰਹਿੰਦ ਨਹਿਰ ਵਿੱਚ ਛਾਲ ਮਾਰੀ ਸੀ। ਉਸਦੀ ਲਾਸ਼ ਦੋ ਦਿਨ ਪਹਿਲਾਂ 2 ਮਈ ਨੂੰ ਅਬੋਹਰ ਬ੍ਰਾਂਚ ਤੋਂ ਬਰਾਮਦ ਕੀਤੀ ਗਈ ਸੀ।

ਮ੍ਰਿਤਕ ਦੇ ਪਿਤਾ ਗੁਰਸੇਵਕ ਪਾਲ ਦੇ ਬਿਆਨਾਂ ਦੇ ਆਧਾਰ ‘ਤੇ ਸਦਰ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਗੁਰੂ ਤੇਗ ਬਹਾਦਰਗੜ੍ਹ ਵਿੱਚ ਸਥਿਤ ਗੁਰੂ ਨਾਨਕ ਸਰਕਾਰੀ ਕਾਲਜ ਦੇ ਅਧਿਆਪਕ ਹਰਦੀਪ ਸਿੰਘ ਬਰਾੜ ਵਿਰੁੱਧ ਕੇਸ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਯੋਗੇਸ਼ ਸ਼ਰਮਾ ਲਗਭਗ 20 ਸਾਲ ਦਾ ਸੀ ਅਤੇ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ। 24 ਅਪ੍ਰੈਲ ਨੂੰ ਉਹ ਰੋਜ਼ਾਨਾ ਵਾਂਗ ਕਾਲਜ ਜਾਣ ਲਈ ਘਰੋਂ ਨਿਕਲਿਆ ਸੀ। ਸਵੇਰੇ ਕਰੀਬ 10 ਵਜੇ ਉਸਨੇ ਆਪਣੇ ਚਾਚੇ ਨੂੰ ਫੋਨ ਕਰਕੇ ਗੂਗਲ ਪੇ ਰਾਹੀਂ ਕੁਝ ਰੁਪਏ ਭੇਜਣ ਲਈ ਕਿਹਾ ਸੀ ਅਤੇ ਦੱਸਿਆ ਸੀ ਕਿ ਉਸਦੇ ਅਧਿਆਪਕ ਅਤੇ ਲਾਇਬ੍ਰੇਰੀ ਇੰਚਾਰਜ ਹਰਦੀਪ ਸਿੰਘ ਬਰਾੜ ਨੇ ਰੋਲ ਨੰਬਰ ਜਾਰੀ ਕਰਨ ਅਤੇ ਲਾਇਬ੍ਰੇਰੀ ਦੀਆਂ ਕਿਤਾਬਾਂ ਜਮ੍ਹਾਂ ਕਰਵਾਉਣ ਲਈ ਪੈਸੇ ਮੰਗੇ ਹਨ।

ਪਰਿਵਾਰ ਦਾ ਦੋਸ਼ ਹੈ ਕਿ ਅਧਿਆਪਕ ਵੱਲੋਂ ਕਿਤਾਬਾਂ ਜਮ੍ਹਾਂ ਨਾ ਕਰਵਾਉਣ ‘ਤੇ ਉਸਨੂੰ ਸਾਰਿਆਂ ਦੇ ਸਾਹਮਣੇ ਬੇਇਜ਼ਤ ਕੀਤਾ ਗਿਆ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਬਹੁਤ ਪਰੇਸ਼ਾਨ ਹੋ ਗਿਆ ਅਤੇ ਉਸੇ ਦਿਨ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰਿਵਾਰ ਵੱਲੋਂ ਉਸਦੀ ਭਾਲ ਜਾਰੀ ਰੱਖੀ ਗਈ ਅਤੇ ਆਖਿਰਕਾਰ 2 ਮਈ ਨੂੰ ਉਸਦੀ ਲਾਸ਼ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਰਹਿੰਦ ਨਹਿਰ ਦੀ ਅਬੋਹਰ ਸ਼ਾਖਾ ਤੋਂ ਬਰਾਮਦ ਹੋਈ।

ਮੌਤ ਤੋਂ ਪਹਿਲਾਂ Instagram ‘ਤੇ ਕੀਤਾ ਪੋਸਟ
ਖੁਦਕੁਸ਼ੀ ਤੋਂ ਪਹਿਲਾਂ ਵਿਦਿਆਰਥੀ ਯੋਗੇਸ਼ ਨੇ ਆਪਣੀ Instagram ਆਈਡੀ ‘ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਸਨੇ ਲਿਖਿਆ ਕਿ ਰੋਡੇ ਕਾਲਜ ਦੇ “ਮੋਟੇ ਸਰ” ਨੂੰ ਸਜ਼ਾ ਦਿੱਤੀ ਜਾਵੇ। ਇਸਦੇ ਨਾਲ ਹੀ ਉਸਨੇ ਆਪਣੇ ਪਰਿਵਾਰ ਲਈ ਜਜ਼ਬਾਤੀ ਸੁਨੇਹਾ ਵੀ ਲਿਖਿਆ ਕਿ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ। ਇਸ ਮਾਮਲੇ ਬਾਰੇ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਅਧਿਆਪਕ ਹਰਦੀਪ ਸਿੰਘ ਬਰਾੜ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-(ਪੰਜਾਬੀ ਜਾਗਰਣ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments