Breaking- ਮਲਿਕਾਰਜੁਨ ਖੜਗੇ ਨੇ ਅੱਜ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲਿਆ
ਨਵੀਂ ਦਿੱਲੀ, 26 ਅਕਤੂਬਰ – ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਚੋਣ ਪੱਤਰ ਮਿਲਣ ਬਾਅਦ ਆਪਣਾ ਅਹੁਦਾ ਸੰਭਾਲ ਲਿਆ। 24 ਸਾਲ ਬਾਅਦ ਕਾਂਗਰਸ ਪ੍ਰਧਾਨ ਦੀ ਵਾਗਡੋਰ ਗਾਂਧੀ ਪਰਿਵਾਰ ਨੂੰ ਛੱਡ ਮਲਿਕਾਰਜੁਨ ਖੜਗੇ ਦੇ ਹੱਥਾਂ ਆ ਗਈ ਹੈ । ਸੋਨੀਆਂ ਗਾਂਧੀ ਅਤੇ ਹੋਰ ਕਈ ਨੇਤਾਵਾ ਨੇ ਨਵੇਂ ਬਣੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵਧਾਈ ਦਿੱਤੀ।
ਸੋਨੀਆ ਗਾਂਧੀ ਨੇ ਕਿਹਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਖੜਗੇ ਪੂਰੀ ਪਾਰਟੀ ਨੂੰ ਪ੍ਰੇਰਿਤ ਕਰਨਗੇ, ਸੰਦੇਸ਼ ਦੇਣਗੇ ਅਤੇ ਉਨ੍ਹਾਂ ਦੀ ਅਗਵਾਈ ‘ਚ ਕਾਂਗਰਸ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਬਹੁਤ ਖੁਸ਼ ਹਾਂ। ਸਭ ਤੋਂ ਵੱਡੀ ਤਸੱਲੀ ਇਸ ਗੱਲ ਦੀ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਪ੍ਰਧਾਨ ਚੁਣਿਆ ਹੈ, ਉਹ ਇੱਕ ਤਜਰਬੇਕਾਰ ਆਗੂ ਹੈ, ਇੱਕ ਸਧਾਰਨ ਵਰਕਰ ਤੋਂ ਲੈ ਕੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਬੁਲੰਦੀ ‘ਤੇ ਪਹੁੰਚਿਆ ਹੈ।