Breaking- ਵਿਧਾਨ ਸਭਾ ਚੋਣਾਂ ਐਲਾਨ, ਵੋਟਿੰਗ ਇਕ ਦਸੰਬਰ ਤੇ ਪੰਜ ਦਸੰਬਰ ਨੂੰ ਹੋਵੇਗੀ, ਇਨ੍ਹਾਂ ਵੋਟਾਂ ਦੀ ਗਿਣਤੀ 8 ਦਸੰਬਰ ਹੋਵੇਗੀ
ਨਵੀਂ ਦਿੱਲੀ, 3 ਨਵੰਬਰ – ਚੋਣ ਕਮਿਸ਼ਨ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਮੁਤਾਬਕ ਚੋਣਾਂ ਦੋ ਪੜਾਵਾਂ ‘ਚ ਹੋਣਗੀਆਂ। ਕੁੱਲ 182 ਸੀਟਾਂ ਵਿੱਚੋਂ 89 ਸੀਟਾਂ ’ਤੇ 1 ਦਸੰਬਰ ਨੂੰ ਅਤੇ 93 ਸੀਟਾਂ ‘ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਇਸ ਦਿਨ ਹੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ।