Breaking- ਸਕੂਲ ਦੇ ਸਾਹਮਣੇ ਵਾਲੀ ਦੁਕਾਨ ਨੂੰ ਭਿਆਨਕ ਅੱਗ ਲੱਗੀ, ਲਪਟਾਂ ਵਿਚ ਘਿਰੀ ਦੁਕਾਨ
ਪਟਿਆਲਾ, 11 ਨਵੰਬਰ – (ਬਾਬੂਸ਼ਾਹੀ ਨੈੱਟਵਰਕ) ਅੱਜ 11 ਨਵੰਬਰ ਨੂੰ ਸਵੇਰੇ ਸਰਹਿੰਦ ਰੋਡ ਤੇ ਬੀ ਐਨ ਖਾਲਸਾ ਸਕੂਲ ਦੇ ਸਾਹਮਣੇ ਦੁਕਾਨ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ । ਅੱਗ ਲੱਗਣ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਦਾ ਪਤਾ ਨਹੀਂ ਲੱਗਾ ਫਾਇਰਬ੍ਰਗੇਡ ਦੀ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।