Breaking- ਕਬੀਰ ਪੰਥੀ ਸਤਿਗੁਰੂ ਰਾਮਪਾਲ ਜੀ ਮਹਾਰਾਜ ਦੇ ਸਤਿਸੰਗ ਵਿਚ ਅਨੋਖਾ ਵਿਆਹ
ਫਰੀਦਕੋਟ, 14 ਨਵੰਬਰ – (ਪੰਜਾਬ ਡਾਇਰੀ) ਗੇਲਾ ਰਾਮ ਗੇਰਾ ਮੰਦਰ ਫਰੀਦਕੋਟ ਵਿਚ ਸੰਤ ਰਾਮਪਾਲ ਜੀ ਮਹਾਰਾਜ ਦੇ ਪੈਰੋਕਾਰਾਂ ਵੱਲੋਂ ਸਤਿਸੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਾਫੀ ਮਾਤਰਾ ਵਿਚ ਆਏ ਨਵੇਂ ਭਗਤਾਂ ਵੱਲੋਂ ਸੰਤ ਰਾਮਪਾਲ ਜੀ ਦਾ ਗਿਆਨ ਸਮਝ ਕੇ ਨਾਮ ਉਪਦੇਸ਼ ਲੈ ਕੇ ਸੰਤ ਰਾਮਪਾਲ ਜੀ ਦੀ ਸਰਵ ਗ੍ਰਹਿਣ ਕੀਤੀ । ਇਸ ਤੋਂ ਇਲਾਵਾ ਸਤਿਸੰਗ ਵਿਚ ਸੰਤ ਰਾਮਪਾਲ ਜੀ ਵੱਲੋਂ 17 ਮਿੰਟ ਦੀ ਰਮੈਣੀ ਦੀ ਬਾਣੀ ਪੜ੍ਹ ਕੇ ਇਕ ਰਮੈਣੀ(ਵਿਆਹ) ਕੀਤਾ ਗਿਆ ਜਿਸ ਵਿਚ ਦੁਲਹਾ ਨਰਿੰਦਰ ਦਾਸ ਪੁੱਤਰ ਸੁਰਿਦਰ ਦਾਸ ਵਾਸੀ ਪੰਜੇ ਕੇ ਉਤਾੜ ਜ਼ਿਲ੍ਹਾ ਫਿਰੋਜਪੁਰ ਅਤੇ ਦੁਲਹਨ ਨਵਜੋਤ ਵਾਸੀ ਪੁਤਰੀ ਜਲੰਧਰ ਦਾਸ ਵਾਸੀ ਪਿੰਡ ਹਰੀਨੌ ਜ਼ਿਲ੍ਹਾ ਫਰੀਦਕੋਟ ਨੇ ਬਿਲਕੁਲ ਸਾਦੇ ਕੱਪੜੇ ਪਹਿਣ ਕੇ ਆਪਣੇ ਗੁਰੂ ਜੀ ਦੇ ਸਰੂਪ ਦੇ ਸਾਹਮਣੇ ਬੈਠ ਕੇ ਇਕ ਦੂਜੇ ਨੂੰ ਆਪਣਾ ਜੀਵਨ ਸਾਥੀ ਕਬੂਲ ਕੀਤਾ । ਇਸ ਵਿਆਹ ਵਿਚ ਨਾ ਕੋਈ ਬੈਂਡ ਵਾਜਾ, ਨਾ ਡੀ.ਜੇ. ਸੀ ਬਿਲਕੁਲ ਦਹੇਜ ਮੁਕਤ ਵਿਆਹ ਕੀਤਾ ਗਿਆ ਅਤੇ ਨਾ ਹੀ ਸਮਾਜਕ ਰਸਮਾਂ ਕੀਤੀਆਂ ਗਈਆਂ ਇਹ ਵਿਆਹ ਬਿਲਕੁਲ ਸਾਦਾ ਅਤੇ ਪਾਖੰਡ ਮੁਕਤ ਸੀ
ਸਤਲੋਕ ਆਸ਼ਰਮ ਦੇ ਫਰੀਦਕੋਟ ਦੇ ਸੇਵਾਦਾਰ ਹੋਹਿਤ ਦਾਸ, ਜਗਤ ਦਾਸ ਅਜੈ ਦਾਸ, ਛਿੰਦਰ ਦਾਸ. ਹਰਜੀਤ ਦਾਸ, ਅਰਜਨ ਦਾਸ ਵੱਲੋਂ ਇਸ ਸਤਿਸੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਉਹਨਾਂ ਨੇ ਦੱਸਿਆ ਕਿ ਸੰਤ ਰਾਮਪਾਲ ਜੀ ਪੂਰਨ ਪ੍ਰਮਾਤਮਾਂ ਦੀ ਭਗਤੀ ਸਮਝਾਉਣ ਦੇ ਨਾਲ-ਨਾਲ ਇਕ ਸਮਾਜ ਸੁਧਾਰ ਵਿਚ ਵੀ ਬਹੁਤ ਵੱਡਾ ਰੌਲ ਅਦਾ ਕਰ ਰਹੇ ਹਨ ਉਹਨਾਂ ਦਾ ਕੋਈ ਵੀ ਭਗਤ ਨਾ ਨਸ਼ਾ ਕਰਦਾ ਹੈ ਨਾ ਰਿਸ਼ਵਤ ਲੈਂਦਾ ਹੈ ਨਾ ਦਹੇਜ ਲੈਂਦਾ ਹੈ ਅਤੇ ਨਾ ਦਹੇਜ ਦਿੰਦਾ ਹੈ । ਸੰਤ ਰਾਮਪਾਲ ਜੀ ਦੇ ਗਿਆਨ ਅਨੁਸਾਰ ਸਤਿਸੰਗ ਵਿਚ ਹੋਣ ਵਾਲੇ ਵਿਆਹਾ ਵਿਚ ਭੰਡਾਰੇ ਦੀ ਵਿਵਸਥਾ ਵੀ ਸਤਲੋਕ ਆਸ਼ਰਮ ਵੱਲੋਂ ਕੀਤੀ ਜਾਂਦੀ ਹੈ । ਸੰਤ ਜੀ ਦਾ ਮੁਖ ਉਦੇਸ਼ ਗ੍ਰੰਥਾਂ ਸ਼ਾਸਤਰ ਅਨਕੂਲ ਭਗਤੀ ਕਰਾਉਣਾ, ਨਸ਼ਾ ਮੁਕਤ ਸਮਾਜ, ਦਹੇਜ ਮੁਕਤ ਸਮਾਜ. ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਥਾਪਨਾ ਕਰਨਾ ਹੈ ਉਹਨਾ ਵੱਲੋਂ ਦੇਹ ਦਾਨ , ਸੰਕਲਪ, ਖੂਨ ਦਾਨ ਕੈਂਪ, ਭਰੂਣ ਹੱਤਿਆ ਸਬੰਧੀ ਜਾਗ੍ਰਤੀ ਲਈ ਕੈਂਪ ਵੀ ਲਾਏ ਜਾਂਦੇ ਹਨ । ਪਿਛਲੇ ਕਾਫੀ ਸਮੇਂ ਤੋਂ ਸੰਤ ਰਾਮਪਾਲ ਜੀ ਦੁਆਰਾ ਲਿਖਤ ਪੁਸਤਕ ਗਿਆਨ ਗੰਗਾ ਅਤੇ ਜੀਨੇ ਕੀ ਰਾਹ ਨੂੰ ਪੜ੍ਹ ਕੇ ਲੱਖਾ ਲੋਕਾਂ ਨੇ ਆਪਣੇ ਜੀਵਨ ਦਾ ਸੁਧਾਰ ਕੀਤਾ ਅਤੇ ਸੰਤ ਰਾਮਪਾਲ ਜੀ ਮਹਾਰਾਜ ਦੀ ਸ਼ਰਣ ਗ੍ਰਹਿਣ ਕਰਕੇ ਸੱਚੀ ਭਗਤੀ ਪ੍ਰਾਪਤ ਕੀਤੀ ਹੈ ।
Rohit Dass s/o Om Parkash Dass
Jania Mohalla, Faridkot (98154-66098)